ਦ੍ਰਮੁਕ ਪੁੱਡੁਚੇਰੀ ’ਚ 13 ਵਿਧਾਨ ਸਭਾ ਸੀਟਾਂ ’ਤੇ ਲੜੇਗੀ ਚੋਣ, 12 ਉਮੀਦਵਾਰਾਂ ਦੇ ਨਾਂ ਦਾ ਐਲਾਨ
Sunday, Mar 14, 2021 - 01:20 AM (IST)
ਚੇਨਈ - ਦ੍ਰਮੁਕ ਨੇ ਸ਼ਨੀਵਾਰ ਨੂੰ ਪੁੱਡੁਚੇਰੀ ਦੀਆਂ 13 ਵਿਧਾਨ ਸਭਾ ਸੀਟਾਂ ਦੀ ਸੂਚੀ ਜਾਰੀ ਦਿੱਤੀ ਹੈ, ਜਿਨ੍ਹਾਂ ’ਤੇ ਉਹ ਚੋਣ ਲੜੇਗੀ। ਦ੍ਰਮੁਕ ਨੇ ਇਸ ਸੀਟਾਂ ਲਈ 12 ਉਮੀਦਵਾਰਾਂ ਦਾ ਐਲਾਨ ਵੀ ਕੀਤਾ ਹੈ। ਪੁੱਡੁਚੇਰੀ ’ਚ 6 ਅਪ੍ਰੈਲ ਨੂੰ ਵਿਧਾਨ ਸਭਾ ਚੋਣ ਲਈ ਵੋਟਾਂ ਪੈਣਗੀਆਂ। ਦ੍ਰਮੁਕ ਦੇ ਉਮੀਦਵਾਰਾਂ ਦੀ ਸੂਚੀ ’ਚ ਪਾਰਟੀ ਦੇ 2 ਸਾਬਕਾ ਮੰਤਰੀਆਂ ਅਤੇ 6 ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਪਾਰਟੀ ਨੇ ਇਕ ਬਿਆਨ ਜਾਰੀ ਕਰ ਕੇ ਉਰੁਲਾਇਨਪੇਟੱਈ, ਮੁਦਲਿਆਰਪੇਟੱਈ ਅਤੇ ਰਾਜ ਭਵਨ ਸਮੇਤ 12 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਬਾਗੁਰ ਵਿਧਾਨ ਸਭਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।
DMK releases a list of 12 candidates for the Puducherry assembly elections pic.twitter.com/oXHUXnOAZu
— ANI (@ANI) March 13, 2021
ਦ੍ਰਮੁਕ ਨੇ ਸਾਬਕਾ ਸਿੱਖਿਆ ਮੰਤਰੀ ਐੱਸ. ਪੀ. ਸ਼ਿਵ ਕੁਮਾਰ ਨੂੰ ਰਾਜ ਭਵਨ ਸੀਟ ਤੋਂ, ਜਦਕਿ ਸਾਬਕਾ ਸਿਹਤ ਮੰਤਰੀ ਏ. ਐੱਮ. ਐੱਚ. ਨਜ਼ੀਮ ਨੂੰ ਕਰਾਈਕਲ ਦੱਖਣ ਸੀਟ ਤੋਂ ਟਿਕਟ ਦਿੱਤੀ ਹੈ। ਸਾਬਕਾ ਵਿਧਾਇਕ ਅੰਨੀਬਲ ਕੇਨੇਡੀ ਉੱਪਲਮ ਤੋਂ ਅਤੇ ਆਰ. ਸ਼ਿਵਾ ਵਿਲੀਯਾਨੂਰ ਸੀਟ ਤੋਂ ਟਿਕਟ ਪਾਉਣ ’ਚ ਕਾਮਯਾਬ ਰਹੇ। ਦ੍ਰਮੁਕ ਦੇ ਉਮੀਦਵਾਰਾਂ ਦੀ ਸੂਚੀ ’ਚ ਇਕ ਵੀ ਔਰਤ ਉਮੀਦਵਾਰ ਦਾ ਨਾਂ ਨਹੀਂ ਹੈ। 2 ਵਕੀਲਾਂ ਐੱਲ. ਸੰਪਤ ਅਤੇ ਐੱਸ. ਮੁਥੁਵੇਲ ਨੂੰ ਵੀ ਦ੍ਰਮੁਕ ਨੇ ਮੈਦਾਨ ’ਚ ਉਤਾਰਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।