ਮਾਤਮ ''ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ, ਲਾਈਟਾਂ ਲਗਾਉਣ ਦੌਰਾਨ ਕਰੰਟ ਲੱਗਣ ਕਾਰਨ 3 ਦੀ ਮੌ.ਤ
Monday, Oct 28, 2024 - 11:00 PM (IST)
ਰਾਏਪੁਰ : ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਨਾਬਾਲਗ ਲੜਕਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਗੇਲੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਭੋਜਰਾਮ ਪਟੇਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਗਾਂਵ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪਾਥਰੀਆ ਨੇੜੇ ਬਿਜਲੀ ਦਾ ਕਰੰਟ ਲੱਗਣ ਕਾਰਨ ਪ੍ਰਿਯਾਂਸ਼ੂ ਯਾਦਵ (15), ਅਰਜੁਨ ਯਾਦਵ (15) ਅਤੇ ਰਾਮ ਸਾਹੂ (20) ਦੀ ਮੌਤ ਹੋ ਗਈ ਅਤੇ ਸ਼ਿਵਾ ਪਾਂਡੇ (20) ਜ਼ਖਮੀ ਹੋ ਗਿਆ।
ਪਟੇਲ ਨੇ ਦੱਸਿਆ ਕਿ ਪਥਰੀਆ ਪਿੰਡ 'ਚ ਸੜਕ ਕਿਨਾਰੇ ਤ੍ਰਿਮੂਰਤੀ ਪੈਟਰੋਲ ਪੰਪ ਦੇ ਸਾਹਮਣੇ ਝਾਲਰ ਵਾਲੀਆਂ ਸਜਾਵਟੀ ਲਾਈਟਾਂ ਲਗਾਉਣ ਲਈ ਕੁਝ ਲੋਕਾਂ ਨੂੰ ਬੁਲਾਇਆ ਗਿਆ ਸੀ। ਉਸ ਅਨੁਸਾਰ ਜਦੋਂ ਚਾਰੇ ਜਣੇ ਪੈਟਰੋਲ ਪੰਪ ਦੀ ਉੱਚੀ ਪੌੜੀ ਨੂੰ ਧੱਕਾ ਲਗਾ ਰਹੇ ਸਨ ਤਾਂ ਉਨ੍ਹਾਂ ਦੀ ਪੌੜੀ ਹਾਈਟੈਂਸ਼ਨ ਵਾਲੀ ਬਿਜਲੀ ਦੀ ਤਾਰਾਂ ਦੇ ਸੰਪਰਕ ਵਿਚ ਆ ਗਈ। ਇਸ ਘਟਨਾ ਵਿਚ ਚਾਰੇ ਵਿਅਕਤੀ ਬਿਜਲੀ ਦਾ ਕਰੰਟ ਲੱਗਣ ਕਾਰਨ ਝੁਲਸ ਗਏ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਉੱਥੇ ਮੌਜੂਦ ਹੋਰ ਲੋਕਾਂ ਨੇ ਘਟਨਾ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਅਤੇ ਬਿਜਲੀ ਦੀ ਸਪਲਾਈ ਨੂੰ ਬੰਦ ਕਰਵਾਇਆ ਗਿਆ।
ਇਹ ਵੀ ਪੜ੍ਹੋ : Instagram ਯੂਜ਼ਰਸ ਨੂੰ ਵੱਡਾ ਝਟਕਾ! ਇਸ ਫੀਚਰ 'ਚ ਹੋਇਆ ਵੱਡਾ ਬਦਲਾਅ, ਜਾਣੋ ਵਜ੍ਹਾ
ਪਟੇਲ ਨੇ ਦੱਸਿਆ ਕਿ ਬਾਅਦ 'ਚ ਉੱਥੇ ਮੌਜੂਦ ਪਿੰਡ ਵਾਸੀਆਂ ਨੇ ਗੰਭੀਰ ਰੂਪ 'ਚ ਝੁਲਸੇ ਤਿੰਨ ਵਿਅਕਤੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਸਰਗਾਓਂ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ 'ਚ ਜ਼ਖਮੀ ਸ਼ਿਵਾ ਪਾਂਡੇ ਨੂੰ ਛੱਤੀਸਗੜ੍ਹ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਬਿਲਾਸਪੁਰ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8