ਅਯੁੱਧਿਆ ’ਚ ਦੀਵਾਲੀ ਦੀਪ ਉਤਸਵ; ਦੁਲਹਨ ਵਾਂਗ ਸਜੀ ਰਾਮ ਨਗਰੀ, ਤਸਵੀਰਾਂ ’ਚ ਵੇਖੋ ਅਦਭੁੱਤ ਨਜ਼ਾਰਾ
Wednesday, Nov 03, 2021 - 12:22 PM (IST)
ਅਯੁੱਧਿਆ— 14 ਸਾਲ ਦਾ ਬਨਵਾਸ ਪੂਰਾ ਕਰ ਕੇ ਆਪਣੇ ਗ੍ਰਹਿ ਨਗਰ ਪਰਤ ਰਹੇ ਪ੍ਰਭੂ ਸ਼੍ਰੀਰਾਮ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਰਾਮ ਨਗਰੀ ਅਯੁੱਧਿਆ ਦੁਲਹਨ ਵਾਂਗ ਸਜ ਚੁੱਕੀ ਹੈ। ਦੇਸ਼-ਦੁਨੀਆ ’ਚ ਸ਼੍ਰੀਰਾਮ ਦੇ ਭਗਤਾਂ ਲਈ ਸ਼ਰਧਾ ਅਤੇ ਉਤਸੁਕਤਾ ਦਾ ਕੇਂਦਰ ਬਣੀ ਅਯੁੱਧਿਆ ਦੇ ਰਾਮਕਥਾ ਪਾਰਕ ’ਚ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦਾ ਸਵਾਗਤ ਹੈਲੀਕਾਪਟਰ ਨਾਲ ਹੋਵੇਗਾ।
ਇਹ ਵੀ ਪੜ੍ਹੋ : ਅਯੁੱਧਿਆ ’ਚ ਦੀਵਾਲੀ ਦੀਪ ਉਤਸਵ ਦਾ ਹੋਇਆ ‘ਸ਼੍ਰੀਗਣੇਸ਼’, 12 ਲੱਖ ਦੀਵੇ ਰਚਣਗੇ ਨਵਾਂ ਵਿਸ਼ਵ ਰਿਕਾਰਡ
ਰਾਮ ਕੀ ਪੈੜੀ ਦੇ ਘਾਟਾਂ ’ਤੇ ਵਿਸ਼ਵ ਰਿਕਾਰਡ ਬਣਾਉਣ ਲਈ 9 ਲੱਖ ਦੀਵੇ ਜਗਾਏ ਜਾਣਗੇ। ਕੁੱਲ 12 ਲੱਖ ਦੀਵੇ ਜਗਾਏ ਜਾਣਗੇ। ਦੀਵਿਆਂ ਨੂੰ 5 ਮਿੰਟ ਤੱਕ ਜਗਦੇ ਰਹਿਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਨਵੇਂ ਰਿਕਾਰਡ ਦਾ ਗਵਾਹ ਬਣਨ ਲਈ ਗਿਨੀਜ਼ ਬੁੱਕ ਆਫ਼ ਰਿਕਾਰਡ ਦੀ ਟੀਮ ਅਯੁੱਧਿਆ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’
ਰਾਮ ਕੀ ਪੈੜੀ ਦੀਪ ਉਤਸਵ ਖਿੱਚ ਦਾ ਕੇਂਦਰ ਹੋਵੇਗੀ। ਮਲਟੀਮੀਡੀਆ ਸ਼ੋਅ ’ਚ ਲਾਈਟ ਐਂਡ ਸਾਊਂਡ ਦਰਸ਼ਕਾਂ ਅਤੇ ਭਗਤਾਂ ਨੂੰ ਮੰਤਰ ਮੂਗਧ ਕਰ ਦੇਣਗੇ। ਇਸ ਵਾਰ ਸਰਯੂ ਤੱਟ ’ਤੇ ਗਰੀਨ ਪਟਾਕਿਆਂ ਦੀ ਆਤਿਸ਼ਬਾਜ਼ੀ ਹੋਵੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਹੋਰ ਮਹਿਮਾਨ ਸਰਯੂ ਤੱਟ ’ਤੇ ਆਤਿਸ਼ਬਾਜ਼ੀ ਵੇਖਣਗੇ। ਇਸ ਲਈ ਇੱਥੇ ਵੱਖ-ਵੱਖ ਮੰਚ ਬਣਾਏ ਗਏ ਹਨ। ਕਰੀਬ 20 ਮਿੰਟ ਆਤਿਸ਼ਬਾਜ਼ੀ ਹੋਵੇਗੀ। ਵੱਖ-ਵੱਖ ਰੰਗਾਂ ਦੇ ਪਟਾਕਿਆਂ ਨਾਲ ਆਸਮਾਨ ਸਤਰੰਗੀ ਹੋ ਜਾਵੇਗਾ।
ਇਹ ਵੀ ਪੜ੍ਹੋ : NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ
ਖ਼ਾਸ ਗੱਲ ਇਹ ਹੈ ਕਿ ਅਯੁੱਧਿਆ ਦੀ ਦੀਵਾਲੀ ’ਤੇ ਹਰ ਕਿਸੇ ਦੀ ਨਜ਼ਰ ਹੈ ਅਤੇ ਵਿਦੇਸ਼ਾਂ ਵਿਚ ਵੀ ਵੇਖੀ ਜਾਵੇਗੀ। ਦੀਪ ਉਤਸਵ ਨੂੰ ਲੈ ਕੇ 12 ਹਜ਼ਾਰ ਵਲੰਟੀਅਰ ਤਾਇਨਾਤ ਕੀਤੇ ਗਏ ਹਨ। 15 ਯੂਨੀਵਰਸਿਟੀਆਂ, 5 ਕਾਲਜ, ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀ ਦੇ ਵਿਦਿਆਰਥੀ-ਵਿਦਿਆਰਥਣਾਂ ਵਲੰਟੀਅਰ ਦੇ ਰੂਪ ਵਿਚ ਆਪਣਾ ਯੋਗਦਾਨ ਦੇ ਰਹੇ ਹਨ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਫ਼ੈਸਲਾ, ਕੇਂਦਰ ਸਰਕਾਰ ਨੂੰ ਦਿੱਤਾ 26 ਨਵੰਬਰ ਤੱਕ ਦਾ ਅਲਟੀਮੇਟਮ
ਸਭ ਤੋਂ ਖ਼ਾਸ ਖਿੱਚ ਦਾ ਕੇਂਦਰ ਥ੍ਰੀ ਡੀ ਹੋਲੋਗ੍ਰਾਫਿਕ ਸ਼ੋਅ, ਥ੍ਰੀ ਡੀ ਪ੍ਰੋਜੈਕਸ਼ਨ ਮੈਪਿੰਗ ਅਤੇ ਲੇਜ਼ਰ ਸ਼ੋਅ ਰਾਮ ਕੀ ਪੈੜੀ ’ਤੇ ਸਰਯੂ ਤੱਟ ਦੇ ਕੰਢੇ ਆਯੋਜਿਤ ਹੋਵੇਗਾ। ਰਾਮ-ਜਾਨਕੀ ਪੂਜਨ, ਆਰਤੀ ਅਤੇ ਕਈ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਤੋਂ ਬਾਅਦ ਯੋਗੀ ਨਯਾਘਾਟ ’ਤੇ ਸਰਯੂ ਆਰਤੀ ਲਈ 5 ਵਜ ਕੇ 25 ਮਿੰਟ ’ਤੇ ਆਉਣਗੇ। ਜਦਕਿ ਰਾਮ ਕੀ ਪੈੜੀ ’ਤੇ 5 ਵਜ ਕੇ 50 ਮਿੰਟ ’ਤੇ 9 ਲੱਖ ਦੀਵੇ ਇਕੱਠੇ ਜਗਮਗਾਉਣਗੇ। ਇਸ ਤੋਂ ਇਲਾਵਾ 3 ਲੱਖ ਦੀਵੇ ਹੋਰ ਥਾਵਾਂ ’ਤੇ ਜਗਾਏ ਜਾਣਗੇ। ਸਾਢੇ 6 ਵਜੇ ਰਾਮਾਇਣ ’ਤੇ ਆਧਾਰਿਤ ਲੇਜ਼ਰ ਸ਼ੋਅ ਹੋਵੇਗਾ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ: ਸੰਯੁਕਤ ਕਿਸਾਨ ਮੋਰਚਾ ਨੇ ਬਣਾਈ 7 ਐਡਵੋਕੇਟਾਂ ਦੀ ਕਮੇਟੀ, ਅਦਾਲਤ ’ਚ ਰੱਖੇਗੀ ਕਿਸਾਨਾਂ ਦਾ ਪੱਖ