ਦੀਵਾਲੀ ''ਤੇ ਦਿੱਲੀ ''ਚ ਅੱਗ ਲੱਗਣ ਸੰਬੰਧੀ ਮਿਲੀਆਂ 318 ਸੂਚਨਾਵਾਂ, 13 ਸਾਲਾਂ ''ਚ ਸਭ ਤੋਂ ਵੱਧ

Friday, Nov 01, 2024 - 01:35 PM (IST)

ਦੀਵਾਲੀ ''ਤੇ ਦਿੱਲੀ ''ਚ ਅੱਗ ਲੱਗਣ ਸੰਬੰਧੀ ਮਿਲੀਆਂ 318 ਸੂਚਨਾਵਾਂ, 13 ਸਾਲਾਂ ''ਚ ਸਭ ਤੋਂ ਵੱਧ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਨੂੰ ਇਸ ਸਾਲ ਦੀਵਾਲੀ ਮੌਕੇ ਅੱਗ ਨਾਲ ਸਬੰਧਤ 300 ਤੋਂ ਵੱਧ ਘਟਨਾਵਾਂ ਸਬੰਧੀ ਫੋਨ ਆਏ, ਜੋ ਪਿਛਲੇ 13 ਸਾਲਾਂ ਵਿਚ ਸਭ ਤੋਂ ਵੱਧ ਹਨ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੇ ਕਿਹਾ,"ਇਹ ਅੰਕੜੇ ਪਿਛਲੇ 13 ਸਾਲਾਂ 'ਚ ਦੀਵਾਲੀ ਮੌਕੇ ਅੱਗ ਨਾਲ ਸਬੰਧਤ ਘਟਨਾਵਾਂ ਅਤੇ ਐਮਰਜੈਂਸੀ ਘਟਨਾਵਾਂ ਦੀ ਸਭ ਤੋਂ ਵੱਧ ਗਿਣਤੀ ਨੂੰ ਦਰਸਾਉਂਦੇ ਹਨ।'' ਅਧਿਕਾਰੀਆਂ ਦੇ ਅਨੁਸਾਰ, ਬਹੁਤ ਜ਼ਿਆਦਾ ਪਟਾਕਿਆਂ ਦੀ ਵਰਤੋਂ ਕਾਰਨ ਅੱਗ ਨਾਲ ਸਬੰਧਤ ਘਟਨਾਵਾਂ ਦੇ ਅੰਕੜਿਆਂ 'ਚ ਵਾਧਾ ਹੋਇਆ ਹੈ। ਡੀਐੱਫਐੱਸ ਨੇ ਕਿਹਾ ਕਿ ਅੱਗ ਦੀਆਂ ਘਟਨਾਵਾਂ ਨਾਲ ਸਬੰਧਤ ਜ਼ਿਆਦਾਤਰ ਕਾਲਾਂ 31 ਅਕਤੂਬਰ ਸ਼ਾਮ 5 ਵਜੇ ਤੋਂ 1 ਨਵੰਬਰ ਸਵੇਰੇ 5 ਵਜੇ ਦੇ ਵਿਚਕਾਰ ਪ੍ਰਾਪਤ ਹੋਈਆਂ ਸਨ। ਡੀਐੱਫਐੱਸ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਉਹ 2011 'ਚ 206, 2012 'ਚ 184, 2013 'ਚ 177, 2014 'ਚ 211, 2015 'ਚ 290, 2016 'ਚ 243, 2017 'ਚ 204, 2018 'ਚ 271, 2019 'ਚ 245, 2020 'ਚ 205, 2021 'ਚ 152, 2022 'ਚ 201 ਅਤੇ 2023 'ਚ ਅੱਗ ਲੱਗਣ ਨਾਲ ਸੰਬੰਧ 208 ਫੋਨ ਆਏ ਸਨ। 

ਗਰਗ ਨੇ ਦੱਸਿਆ,''ਇਸ ਸਾਲ ਸਾਨੂੰ ਅੱਗ ਨਾਲ ਸੰਬੰਧਤ 318 ਫੋਨ ਆਏ। ਇਹ ਗਿਣਤੀ ਪਿਛਲੇ 13 ਸਾਲਾਂ 'ਚ ਸਭ ਤੋਂ ਵੱਧ ਹੈ। ਅਸੀਂ ਸਾਰੀਆਂ ਫਾਇਰ ਯੂਨਿਟਾਂ ਅਤੇ ਅਧਿਕਾਰੀਆਂ ਦੀ ਤਾਇਨਾਤੀ ਨਾਲ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਸਨ। ਅਸੀਂ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਸਨ ਅਤੇ ਪੂਰੇ ਸ਼ਹਿਰ 'ਚ ਸਾਰਿਆਂ ਦੀ ਮਦਦ ਲਈ ਤਿਆਰ ਸਨ।'' ਉਨ੍ਹਾਂ ਦੱਸਿਆ,''ਪਿਛਲੇ ਸਾਲ ਇਸੇ ਸਮੇਂ 'ਚ ਲੱਗੀ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਵੀਰਵਾਰ ਨੂੰ ਦੀਵਾਲੀ ਮਨਾਈ। ਰਾਤ ਭਰ ਲਗਾਤਾਰ ਪਟਾਕੇ ਚਲਾਏ ਜਾਣ ਨਾਲ ਦਿੱਲੀ 'ਚ ਸੰਘਣਾ ਧੂੰਆਂ ਛਾ ਗਿਆ, ਜਿਸ ਨਾਲ ਗੰਭੀਰ ਆਵਾਜ਼ ਪ੍ਰਦੂਸ਼ਣ ਹੋਇਆ ਅਤੇ ਦ੍ਰਿਸ਼ਤਾ ਘੱਟ ਹੋ ਗਈ। ਰਾਜਧਾਨੀ 'ਚ ਹਰ ਸਾਲ ਪ੍ਰਦੂਸ਼ਣ ਦੇ ਪੱਧਰ 'ਚ ਵਾਧੇ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਲਗਾਤਾਰ 5ਵੇਂ ਸਾਲ ਪਟਾਕਿਆਂ 'ਤੇ ਵਿਆਪਕ ਪਾਬੰਦੀ ਲਾਗੂ ਕੀਤੀ ਸੀ, ਜਿਸ ਦੇ ਅਧੀਨ ਉਨ੍ਹਾਂ ਦੇ ਨਿਰਮਾਣ ਭੰਡਾਰਨ, ਵਿਕਰੀ ਅਤੇ ਉਪਯੋਗ 'ਤੇ ਰੋਕ ਲਗਾ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News