ਬੰਦ ਹੋਣ ਵਾਲੀ ਹੈ ਡੈਬਿਟ ਕਾਰਡ ਤੇ ਮੋਬਾਇਲ ਵਾਲੇਟ ਦੀ ਦੁਕਾਨ!

Monday, Dec 02, 2024 - 11:33 AM (IST)

ਬੰਦ ਹੋਣ ਵਾਲੀ ਹੈ ਡੈਬਿਟ ਕਾਰਡ ਤੇ ਮੋਬਾਇਲ ਵਾਲੇਟ ਦੀ ਦੁਕਾਨ!

ਨਵੀਂ ਦਿੱਲੀ- ਦੀਵਾਲੀ 'ਚ ਹੋਈ ਵਿਕਰੀ ਦੇ ਦਮ 'ਤੇ ਅਕਤੂਬਰ 'ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੇ 10 ਅਰਬ ਵਪਾਰੀ ਲੈਣ-ਦੇਣ (ਮਰਚੇਂਟ ਟਰਾਂਜੈਕਸ਼ਨ) ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਪਿਛਲੇ ਸਾਲ ਨਾਲੋਂ 53 ਫ਼ੀਸਦੀ ਵੱਧ ਹੈ। UPI ਦੇਸ਼ 'ਚ ਡਿਜੀਟਲ ਭੁਗਤਾਨ ਦਾ ਸਭ ਤੋਂ ਪਸੰਦੀਦਾ ਸਾਧਨ ਬਣਿਆ ਹੋਇਆ ਹੈ। ਇਸ ਨੇ ਕ੍ਰੈਡਿਟ, ਡੈਬਿਟ ਕਾਰਡ ਅਤੇ ਮੋਬਾਈਲ ਵਾਲੇਟ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਅੰਕੜਿਆਂ ਦੇ ਅਨੁਸਾਰ, ਅਕਤੂਬਰ 'ਚ ਕੁੱਲ ਮਿਲਾ ਕੇ ਯੂਪੀਆਈ ਨੇ 16.5 ਅਰਬ ਟਰਾਂਜੈਕਸ਼ਨ ਦਰਜ ਕੀਤੇ। ਇਸ ਦੌਰਾਨ ਡੈਬਿਟ ਕਾਰਡ ਅਤੇ ਮੋਬਾਈਲ ਵਾਲੇਟ ਦੀ ਵਰਤੋਂ 'ਚ ਗਿਰਾਵਟ ਦੇਖੀ ਗਈ। ਇਕ ਨਿਊਜ਼ ਚੈਨਲ ਨੇ 4 ਨਵੰਬਰ ਨੂੰ ਦੱਸਿਆ ਸੀ ਕਿ ਦੀਵਾਲੀ ਦੇ ਦਿਨ 31 ਅਕਤੂਬਰ ਨੂੰ ਯੂਪੀ.ਆਈ. ਨੇ 64.4 ਕਰੋੜ ਟਰਾਂਜੈਕਸ਼ਨ ਦਰਜ ਕੀਤੇ, ਜੋ ਇਕ ਦਿਨ 'ਚ ਹੁਣ ਤੱਕ ਦਾ ਰਿਕਾਰਡ ਹੈ। UPI ਸਾਰੇ ਵਪਾਰੀ ਭੁਗਤਾਨ ਮੋਡ (ਮਰਚੇਂਟ ਪੇਮੇਂਟ ਮੋਡ) 'ਚ ਸਭ ਤੋਂ ਤੇਜ਼ੀ ਨਾਲ ਵਧਿਆ। ਕ੍ਰੈਡਿਟ ਕਾਰਡ ਟਰਾਂਜੈਕਸ਼ਨ 'ਚ ਅਕਤੂਬਰ 'ਚ 35 ਫ਼ੀਸਦੀ ਦਾ ਵਾਧਾ ਹੋਇਆ। ਇਹ ਇਕ ਸਾਲ ਪਹਿਲਾਂ ਲਗਭਗ 32 ਕਰੋੜ ਦੀ ਤੁਲਨਾ 43.3 ਕਰੋੜ ਪਹੁੰਚ ਗਿਆ ਪਰ ਡੈਬਿਟ ਕਾਰਡ 'ਚ ਗਿਰਾਵਟ ਜਾਰੀ ਰਹੀ। ਇਹ ਇਕ ਸਾਲ ਪਹਿਲੇ 19 ਕਰੋੜ ਰੁਪਏ ਸੀ ਜੋ ਇਸ ਵਾਰ 24 ਫ਼ੀਸਦੀ ਗਿਰਾਵਟ ਨਾਲ 14.4 ਕਰੋੜ ਰਹਿ ਗਿਆ। ਅਕਤੂਬਰ 'ਚ ਡੈਬਿਟ ਕਾਰਡ ਦੀ ਵਰਤੋਂ 2 ਸਾਲ ਪਹਿਲਾਂ ਦੇ ਤੁਲਨਾ 'ਚ ਅੱਧੇ ਤੋਂ ਵੀ ਘੱਟ ਰਹਿ ਗਈ।

ਇਹ ਵੀ ਪੜ੍ਹੋ : ਹਰ ਪਤੀ-ਪਤਨੀ ਨੂੰ 3 ਬੱਚੇ ਪੈਦਾ ਕਰਨੇ ਚਾਹੀਦੇ ਹਨ : ਭਾਗਵਤ

ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਡੈਬਿਟ ਕਾਰਡ ਟਰਾਂਜੈਕਸ਼ਨ 'ਚ ਗਿਰਾਵਟ ਕੁਝ ਹੱਦ ਤੱਕ EMI (ਸਮਾਨ ਮਹੀਨਾਵਾਰ ਕਿਸ਼ਤ) ਆਫ਼ਰ ਦੀ ਕਮੀ ਕਾਰਨ ਆਈ ਹੈ। ਐੱਚਡੀਐੱਫਸੀ ਵਰਗੇ ਬੈਂਕਾਂ ਨੇ ਇਸ ਸਾਲ ਤਿਉਹਾਰੀ ਸੀਜ਼ਨ ਦੌਰਾਨ ਡੈਬਿਟ ਕਾਰਡਾਂ 'ਤੇ ਕੋਈ ਈਐੱਮਆਈ ਆਫ਼ਰ ਨਹੀਂ ਦਿੱਤਾ ਹੈ। ਬੈਂਗਲੁਰੂ ਸਥਿਤ ਪੇਮੈਂਟ ਫਰਮ ਦੇ ਚੀਫ਼ ਐਗਜ਼ੀਕਿਊਟਿਵ ਨੇ ਕਿਹਾ,''ਮੈਂ ਇਸ ਸਾਲ ਸ਼ਾਇਦ ਹੀ ਕੋਈ ਡੈਬਿਟ ਕਾਰਡ EMI ਆਫਰ ਦੇਖਿਆ ਹੈ। ਸ਼ਾਇਦ ਇਹੀ ਇਕ ਮੁੱਖ ਕਾਰਨ ਹੈ ਕਿ ਡੈਬਿਟ ਕਾਰਡ ਸਵਾਈਪ ਬਿਲਕੁਲ ਨਹੀਂ ਵਧੇ। ਮੋਬਾਇਲ ਵਾਲੇਟ ਦੀ ਵਰਤੋਂ 'ਚ ਵੀ ਇਸੇ ਤਰ੍ਹਾਂ ਦੀ ਗਿਰਾਵਟ ਦੇਖੀ ਗਈ। ਅਕਤੂਬਰ 'ਚ 44.2 ਕਰੋੜ ਲੈਣ-ਦੇਣ ਦਰਜ ਕੀਤੇ ਗਏ, ਜੋ ਇਕ ਸਾਲ ਪਹਿਲੇ ਦੇ 53.3 ਕਰੋੜ ਟਰਾਂਜੈਕਸ਼ਨ ਦੀ ਤੁਲਨਾ 'ਚ 17 ਫ਼ੀਸਦੀ ਘੱਟ ਹੈ। ਨੋਇਡਾ ਦੀ ਫਿਨਟੇਕ ਫਰਮ ਇੰਡੀਆਗੋਲਡ ਦੇ ਸਹਿ-ਸੰਸਥਾਪਕ ਦੀਪਕ ਏਬੋਟ ਨੇ ਕਿਹਾ ਕਿ ਯੂਪੀਆਈ ਦੀ ਪ੍ਰਸਿੱਧੀ ਨਾਲ ਡੈਬਿਟ ਕਾਰਡ ਅਤੇ ਵਾਲੇਟ ਦੋਹਾਂ ਦਾ ਚਲਨ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ,''ਡੈਬਿਟ ਕਾਰਡ ਸਿਰਫ਼ ਏਟੀਐੱਮ ਸਵਾਈਪ ਲਈ ਢੁਕਵੇਂ ਹਨ ਅਤੇ ਮੋਬਾਈਲ ਵਾਲੇਟ ਸਿਰਫ਼ ਗਿਫ਼ਟ ਕਾਰਡ ਅਤੇ ਇਸ ਤਰ੍ਹਾਂ ਦੇ ਬਹੁਤ ਹੀ ਚੁਨਿੰਦਾ ਉਪਯੋਗ ਦੇ ਮਾਮਲਿਆਂ 'ਚ ਕੀਤਾ ਜਾਂਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News