ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਧੱੜਲੇ ਨਾਲ ਚੱਲੇ ਪਟਾਕੇ ਤੇ ਆਤਿਸ਼ਬਾਜ਼ੀ, ਹੁਣ ਸਾਹ ਲੈਣਾ ਹੋਇਆ ਔਖਾ

Friday, Nov 01, 2024 - 09:18 AM (IST)

ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਧੱੜਲੇ ਨਾਲ ਚੱਲੇ ਪਟਾਕੇ ਤੇ ਆਤਿਸ਼ਬਾਜ਼ੀ, ਹੁਣ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ : ਦਿੱਲੀ ਦਾ ਅਸਮਾਨ ਵੀਰਵਾਰ ਰਾਤ ਨੂੰ ਉਸ ਸਮੇਂ ਰੌਸ਼ਨ ਹੋ ਗਿਆ, ਜਦੋਂ ਲੋਕਾਂ ਨੇ ਪਟਾਕਿਆਂ 'ਤੇ ਲੱਗੀ ਪਾਬੰਦੀ ਨੂੰ ਨਾ ਮੰਨਦਿਆਂ ਵੱਡੇ ਪੱਧਰ 'ਤੇ ਪਟਾਕੇ ਚਲਾ ਕੇ ਦੀਵਾਲੀ ਮਨਾਈ। ਇਸ ਦੌਰਾਨ ਲਾਜਪਤ ਨਗਰ, ਕਾਲਕਾਜੀ, ਛਤਰਪੁਰ, ਪੂਰਬੀ ਕੈਲਾਸ਼, ਸਾਕੇਤ, ਰੋਹਿਣੀ, ਦਵਾਰਕਾ, ਪੰਜਾਬੀ ਬਾਗ, ਵਿਕਾਸ ਪੁਰੀ, ਦਿਲਸ਼ਾਦ ਗਾਰਡਨ, ਬੁਰਾੜੀ ਅਤੇ ਪੂਰਬੀ ਅਤੇ ਪੱਛਮੀ ਦਿੱਲੀ ਦੇ ਹੋਰ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਪਟਾਕੇ ਚਲਾਏ ਗਏ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਸਮੀਰ ਐਪ ਦੁਆਰਾ ਹਰ ਘੰਟੇ ਜਾਰੀ ਕੀਤੇ ਰਾਸ਼ਟਰੀ AQI ਦੇ ਅਨੁਸਾਰ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) ਰਾਤ 9 ਵਜੇ 327 ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ

ਸਿਟੀ ਅਲੀਪੁਰ, ਆਨੰਦ ਵਿਹਾਰ, ਅਸ਼ੋਕ ਵਿਹਾਰ, ਅਯਾ ਨਗਰ, ਬਵਾਨਾ, ਬੁਰਾੜੀ, ਮਥੁਰਾ ਰੋਡ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਦਵਾਰਕਾ, ਜਹਾਂਗੀਰਪੁਰੀ, ਮੁੰਡਕਾ, ਨਰੇਲਾ, ਪਤਪੜਗੰਜ, ਰੋਹਿਣੀ, ਸ਼ਾਦੀਪੁਰ, ਸੋਨੀਆ ਵਿਹਾਰ, ਵਜ਼ੀਰਪੁਰ, ਮੰਦਰ ਮਾਰਗ, ਨਹਿਰੂ ਨਗਰ, ਨਜਫਗੜ੍ਹ ਅਤੇ ਹੋਰ ਮੌਸਮ ਨਿਗਰਾਨੀ ਸਟੇਸ਼ਨਾਂ ਨੇ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਦਰਜ ਕੀਤੀ। ਦਿੱਲੀ ਵਿੱਚ ਸ਼ਾਮ 4 ਵਜੇ 24 ਘੰਟੇ ਦੀ ਔਸਤ AQI 328 ਸੀ, ਜੋ ਕਿ ਦੀਵਾਲੀ ਮੌਕੇ ਪਿਛਲੇ ਤਿੰਨ ਸਾਲਾਂ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਹੈ। ਪਿਛਲੇ ਚਾਰ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਨੇ ਦਿੱਲੀ ਵਿੱਚ ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਵਰਤੋਂ 'ਤੇ ਵਿਆਪਕ ਪਾਬੰਦੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ - ਰੋਟੀ-ਜੂਸ ਤੋਂ ਬਾਅਦ ਹੁਣ ਦੁੱਧ 'ਚ 'ਥੁੱਕ', CCTV ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ

ਵੀਰਵਾਰ ਸਵੇਰੇ ਜਦੋਂ ਦਿੱਲੀ ਦੇ ਲੋਕ ਉੱਠੇ ਤਾਂ ਉਨ੍ਹਾਂ ਨੇ ਅਸਮਾਨ ਵਿੱਚ ਧੁੰਦ ਦੀ ਸੰਘਣੀ ਚਾਦਰ ਦੇਖੀ। ਰਾਸ਼ਟਰੀ ਰਾਜਧਾਨੀ ਦੇ ਆਨੰਦ ਵਿਹਾਰ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਸੀ ਅਤੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ 2023 ਦੀ ਦੀਵਾਲੀ 'ਤੇ ਅਸਮਾਨ ਸਾਫ਼ ਅਤੇ ਧੁੱਪ ਨਿਕਲੀ ਹੋਈ ਸੀ। AQI 218 ਦਰਜ ਕੀਤਾ ਗਿਆ ਸੀ, ਜਦੋਂ ਕਿ AQI 2022 ਵਿੱਚ 312, 2021 ਵਿੱਚ 382, ​​2020 ਵਿੱਚ 414, 2019 ਵਿੱਚ 337, 2018 ਵਿੱਚ 281, 2017 ਵਿੱਚ 319 ਅਤੇ 2016 ਵਿੱਚ 431 ਦਰਜ ਕੀਤਾ ਗਿਆ ਸੀ। ਪਿਛਲੇ ਸਾਲ, ਪਰਾਲੀ ਸਾੜਨ ਦੀਆਂ ਘਟੀਆਂ ਘਟਨਾਵਾਂ, ਦੀਵਾਲੀ ਤੋਂ ਪਹਿਲਾਂ ਮੀਂਹ ਅਤੇ ਅਨੁਕੂਲ ਮੌਸਮੀ ਹਾਲਤਾਂ ਕਾਰਨ ਰਾਸ਼ਟਰੀ ਰਾਜਧਾਨੀ ਨੂੰ ਤਿਉਹਾਰ ਤੋਂ ਬਾਅਦ "ਗੈਸ ਚੈਂਬਰ" ਵਿੱਚ ਬਦਲਣ ਤੋਂ ਬਚਾਇਆ ਗਿਆ ਸੀ।

ਇਹ ਵੀ ਪੜ੍ਹੋ - Good News : ਦੀਵਾਲੀ 'ਤੇ ਅਧਿਆਪਕਾਂ ਨੂੰ ਮਿਲਿਆ ਵੱਡਾ ਤੋਹਫ਼ਾ

ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਰਾਤ 8 ਵਜੇ ਪ੍ਰਦੂਸ਼ਕ ਪੀਐੱਮ 2.5 ਦਾ ਪੱਧਰ 144 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਕਾਰਡ ਕੀਤਾ ਗਿਆ। ਪੀਐੱਮ 10 ਦਾ ਪੱਧਰ 273 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। PM 2.5 ਇੱਕ ਬਰੀਕ ਕਣ ਹੈ, ਜੋ ਸਾਹ ਪ੍ਰਣਾਲੀ ਵਿੱਚ ਡੂੰਘੇ ਪ੍ਰਵੇਸ਼ ਕਰ ਸਕਦਾ ਹੈ ਅਤੇ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਦੋਂ ਕਿ PM 10 ਇੱਕ ਕਣ ਹੈ ਜਿਸਦਾ ਵਿਆਸ 10 ਮਾਈਕ੍ਰੋਮੀਟਰ ਜਾਂ ਘੱਟ ਹੈ। ਹਵਾ ਵਿੱਚ ਮੌਜੂਦ ਇਹ ਸੂਖਮ ਠੋਸ ਜਾਂ ਤਰਲ ਕਣ ਸਾਹ ਰਾਹੀਂ ਫੇਫੜਿਆਂ ਵਿੱਚ ਦਾਖਲ ਹੋ ਸਕਦੇ ਹਨ। ਦਿੱਲੀ ਦੇ ਗੁਆਂਢੀ ਸ਼ਹਿਰਾਂ ਜਿਵੇਂ ਫਰੀਦਾਬਾਦ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਹਵਾ ਦੀ ਗੁਣਵੱਤਾ ਥੋੜੀ ਬਿਹਤਰ ਸੀ ਅਤੇ ਇਸਨੂੰ 'ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News