ਜਿੱਦ ''ਤੇ ਅੜੀ ਪਤਨੀ, ਅਦਾਲਤ ਨਹੀਂ ਪੁਲਸ ਥਾਣੇ ''ਚ ਹੋਇਆ ਤਲਾਕ
Monday, Nov 04, 2019 - 01:06 PM (IST)
ਮਿਰਜ਼ਾਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਇਕ ਅਜੀਬੋ-ਗਰੀਬ ਤਲਾਕ ਦਾ ਮਾਮਲਾ ਸਾਹਮਣੇ ਆਇਆ। ਇੱਥੇ ਅਦਾਲਤ ਵਿਚ ਨਹੀਂ ਸਗੋਂ ਕਿ ਪੁਲਸ ਨੇ ਥਾਣੇ ਵਿਚ ਪਤੀ-ਪਤਨੀ ਨੂੰ ਇਕ-ਦੂਜੇ ਤੋਂ ਵੱਖ ਕਰਾਇਆ। ਥਾਣਾ ਕੰਪਲੈਕਸ 'ਚ ਹੋਏ ਇਸ ਤਲਾਕ ਵਿਚ ਪਤੀ ਨੇ ਦਾਜ ਦਾ ਸਾਰਾ ਸਾਮਾਨ ਸੌਂਪ ਦਿੱਤਾ ਅਤੇ ਪੁਲਸ, ਪੰਚਾਇਤ ਮੈਂਬਰਾਂ ਦੇ ਦਸਤਖਤ ਨਾਲ ਤਲਾਕ ਦੀ ਕਾਰਵਾਈ ਪੂਰੀ ਕੀਤੀ ਗਈ। ਇਸ ਦੌਰਾਨ ਦੋਹਾਂ ਧਿਰਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਵੀ ਮੌਜੂਦ ਸਨ। ਆਪਣੀ ਤਰ੍ਹਾਂ ਦੇ ਅਨੋਖੇ ਤਲਾਕ ਦੀ ਕਾਰਵਾਈ ਲਾਲਗੰਜ ਥਾਣੇ ਵਿਚ ਪੂਰੀ ਹੋਈ।
ਮਾਮਲਾ ਕਰੌਦੀਆ ਪਿੰਡ ਦਾ ਹੈ। ਕਰੌਦੀਆ ਪਿੰਡ ਦੇ ਦੂਧਨਾਥ ਦਾ ਵਿਆਹ 2 ਸਾਲ ਪਹਿਲਾਂ ਮਡਫਾ ਪਿੰਡ ਦੀ ਲੜਕੀ ਨਾਲ ਹੋਇਆ ਸੀ। ਦੋਹਾਂ ਵਿਚਾਲੇ ਅਣਬਣ ਚਲ ਰਹੀ ਸੀ। ਪੁਲਸ ਨੇ ਦੱਸਿਆ ਕਿ ਔਰਤ ਐਤਵਾਰ ਨੂੰ ਸ਼ਿਕਾਇਤ ਲੈ ਕੇ ਆਈ ਅਤੇ ਪਤੀ ਤੋਂ ਤਲਾਕ ਦੀ ਮੰਗ ਕੀਤੀ। ਪਹਿਲਾਂ ਦੋਹਾਂ ਧਿਰਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਪਰ ਪਤਨੀ, ਪਤੀ ਨਾਲ ਨਾ ਰਹਿਣ 'ਤੇ ਅੜੀ ਰਹੀ। ਉਸ ਨੇ ਦਾਜ ਵਿਚ ਦਿੱਤਾ ਸਾਮਾਨ ਵੀ ਵਾਪਸ ਮੰਗਿਆ। ਤਲਾਕ ਦੇ ਕਾਗਜਾਤ 'ਤੇ ਦੋਹਾਂ ਧਿਰਾਂ ਦੇ ਦਸਤਖਤ ਲਏ ਗਏ ਅਤੇ ਤਲਾਕ ਕਰਵਾਇਆ ਗਿਆ।