ਜ਼ਿਲ੍ਹਾ ਹਸਪਤਾਲ ਦੇ ਬੇਸਮੈਂਟ ''ਚ ਮਿਲੀ ਬਜ਼ੁਰਗ ਔਰਤ ਦੀ ਲਾਸ਼, ਮ੍ਰਿਤਕਾ ਦੇ ਵਾਲ ਫੜ੍ਹ ਕੇ ਘਸੀਟ ਰਿਹਾ ਸੀ ਬੇਟਾ
Tuesday, Dec 31, 2024 - 01:23 PM (IST)
ਨੋਇਡਾ- ਨੋਇਡਾ ਦੇ ਸੈਕਟਰ 39 ਸਥਿਤ ਜ਼ਿਲ੍ਹਾ ਹਸਪਤਾਲ ਦੇ ਬੇਸਮੈਂਟ ਵਿਚ ਸੋਮਵਾਰ ਸ਼ਾਮ ਨੂੰ 70 ਸਾਲਾ ਬਜ਼ੁਰਗ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾਂਦਾ ਹੈ ਕਿ ਬਜ਼ੁਰਗ ਔਰਤ ਦਾ ਪੁੱਤਰ ਲਾਸ਼ ਨੂੰ ਘਸੀਟ ਕੇ ਲਿਜਾ ਰਿਹਾ ਸੀ। ਉਥੇ ਮੌਜੂਦ ਸਟਾਫ ਨੇ ਦੇਖਿਆ ਤਾਂ ਮਹਿਲਾ ਦੇ ਬੇਟੇ ਤੋਂ ਇਲਾਵਾ ਉਸ ਦੀ ਬੇਟੀ ਵੀ ਰੈਂਪ ਦੇ ਪਿੱਛੇ ਲੁਕੀ ਹੋਈ ਸੀ। ਕਰਮਚਾਰੀਆਂ ਦੇ ਆਵਾਜ਼ ਲਗਾਉਣ ਤੋਂ ਬਾਅਦ ਬੇਟਾ ਅਤੇ ਧੀ ਬਾਹਰ ਆਏ। ਇਸ ਘਟਨਾ ਕਾਰਨ ਸਨਸਨੀ ਫੈਲ ਗਈ। ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸਹਾਇਕ ਪੁਲਸ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਦੇ ਦਫ਼ਤਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਹਸਪਤਾਲ ਦੇ ਬੇਸਮੈਂਟ 'ਚ ਇਕ ਔਰਤ ਦੀ ਲਾਸ਼ ਪਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਾਮਵਤੀ ਨਾਂ ਦੀ ਔਰਤ ਤਪਦਿਕ (ਟੀਬੀ) ਦੀ ਬੀਮਾਰੀ ਤੋਂ ਪੀੜਤ ਸੀ। ਸੋਮਵਾਰ ਦੁਪਹਿਰ ਉਸ ਦਾ ਬੇਟਾ ਅਤੇ ਬੇਟੀ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲੈ ਕੇ ਆਏ।
ਹਸਪਤਾਲ 'ਚ ਐਕਸ-ਰੇ ਅਤੇ ਬਲੱਡ ਪ੍ਰੈਸ਼ਰ ਜਾਂਚ ਕੀਤੀ ਗਈ। ਇਸ ਤੋਂ ਬਾਅਦ ਕਰੀਬ 2.30 ਵ ਜੇ ਜ਼ਿਲ੍ਹਾ ਹਸਪਤਾਲ ਦੇ ਕਰਮਚਾਰੀਆਂ ਨੇ ਬੇਸਮੈਂਟ 'ਚ ਔਰਤ ਦੀ ਲਾਸ਼ ਨੂੰ ਦੇਖਿਆ। ਉਨ੍ਹਾਂ ਨੇ ਹਸਪਤਾਲ ਦੇ ਸੁਰੱਖਿਆ ਕਰਮੀਆਂ ਨੂੰ ਇਸ ਦੀ ਸੂਚਨਾ ਦਿੱਤੀ। ਹਸਪਤਾਲ ਕਰਮੀਆਂ ਅਨੁਸਾਰ ਬਜ਼ੁਰਗ ਔਰਤ ਦਾ ਬੇਟਾ ਉਸ ਦੇ ਵਾਲ ਫੜ ਕੇ ਲਾਸ਼ ਨੂੰ ਖਿੱਚ ਰਿਹਾ ਸੀ। ਉੱਥੇ ਹੀ ਬਜ਼ੁਰਗ ਔਰਤ ਦੀ ਧੀ ਸ਼ਰਮਿਲਾ ਦਾ ਕਹਿਣਾ ਹੈ ਕਿ ਮਾਂ ਨੂੰ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਉਸ ਦਾ ਭਰਾ ਉਸ ਨੂੰ ਲੈ ਕੇ ਬੇਸਮੈਂਟ ਚ ਪਹੁੰਚ ਗਿਆ। ਉਹ ਰਸਤਾ ਭਟਕ ਗਿਆ ਸੀ। ਇਸੇ ਦੌਰਾਨ ਉਸ ਦੀ ਮਾਂ ਦੀ ਮੌਤ ਹੋ ਗਈ। ਸ਼ਰਮਿਲਾ ਨੇ ਦੱਸਿਆ ਕਿ ਇਸ ਦੌਰਾਨ ਉਹ ਦਵਾਈ ਲੈਣ ਗਈ ਸੀ। ਉਸ ਦੇ ਭਰਾ ਦੇ ਫੋਨ ਕਰਨ 'ਤੇ ਉਸ ਨੂੰ ਲੱਭਦੇ ਹੋਏ ਬੇਸਮੈਂਟ 'ਚ ਪਹੁੰਚੀ। ਇਸ ਮਾਮਲੇ 'ਚ ਜ਼ਿਲ੍ਹਾ ਹਸਪਤਾਲ ਦੀ ਸੀ.ਐੱਮ.ਐੱਸ. ਰੇਨੂੰ ਅਗਰਵਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਔਰਤ ਦਾ ਬੇਟਾ ਲਾਸ਼ ਚੁੱਕ ਨਹੀਂ ਪਾ ਰਿਹਾ ਸੀ, ਇਸ ਲਈ ਉਸ ਨੂੰ ਖਿੱਚਣ ਲੱਗਾ। ਪੁਲਸ ਨੇ ਦੱਸਇਆ ਕਿ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਪੁਲਸ ਕਮਿਸ਼ਨਰ ਪ੍ਰਥਮ ਪ੍ਰਵੀਨ ਕੁਮਾਰ ਸਿੰਘ ਨੂੰ ਸੌਂਪੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8