ਅਨੋਖੀ ਪਹਿਲ : ਪਲਾਸਟਿਕ ਦੇ ਖਾਲੀ ਪੈਕੇਟ ਅਤੇ ਬੋਤਲਾਂ ਦਿਓ, ਪੈਟਰੋਲ-ਡੀਜ਼ਲ ਸਸਤਾ ਲਓ

Sunday, Aug 07, 2022 - 05:54 PM (IST)

ਅਨੋਖੀ ਪਹਿਲ : ਪਲਾਸਟਿਕ ਦੇ ਖਾਲੀ ਪੈਕੇਟ ਅਤੇ ਬੋਤਲਾਂ ਦਿਓ, ਪੈਟਰੋਲ-ਡੀਜ਼ਲ ਸਸਤਾ ਲਓ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਭੀਲਵਾੜਾ ਵਿਖੇ ਇਕ ਪੈਟਰੋਲ ਪੰਪ ਮਾਲਕ ਨੇ ਸਿੰਗਲ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਪਲਾਸਟਿਕ ਦੇ ਖਾਲੀ ਪੈਕੇਟਾਂ ਅਤੇ ਖਾਲੀ ਬੋਤਲਾਂ ਦੇ ਬਦਲੇ ਇਕ ਲਿਟਰ ਪੈਟਰੋਲ ’ਤੇ 1 ਰੁਪਏ ਅਤੇ ਇਕ ਲਿਟਰ ਡੀਜ਼ਲ ’ਤੇ 50 ਪੈਸੇ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ

ਉਕਤ ਪੈਟਰੋਲ ਪੰਪ ਦੇ ਮਾਲਕ ਅਸ਼ੋਕ ਕੁਮਾਰ ਨੇ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ 15 ਜੁਲਾਈ ਤੋਂ ਇਹ ਮੁਹਿੰਮ ਤਿੰਨ ਮਹੀਨਿਆਂ ਲਈ ਸ਼ੁਰੂ ਕੀਤੀ ਹੈ। ਲੋਕਾਂ ਨੇ ਇਸ ਮੁਹਿੰਮ ਦਾ ਸਾਥ ਦਿੱਤਾ ਹੈ। ਹੁਣ ਤੱਕ ਉਕਤ ਪੈਟਰੋਲ ਪੰਪ ਮਾਲਕ ਕੋਲ ਪਲਾਸਟਿਕ ਦੇ 700 ਖਾਲੀ ਪੈਕੇਟ ਇਕੱਠੇ ਹੋ ਗਏ ਹਨ। ਇਨ੍ਹਾਂ ’ਚੋਂ ਵਧੇਰੇ ਪੈਕੇਟ ਦੁੱਧ ਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News