ਵਿਆਹ ਟੁੱਟਣ ਨਾਲ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ : ਹਾਈ ਕੋਰਟ

02/05/2024 6:20:08 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਵਿਆਹ ਟੁੱਟਣ ਦਾ ਮਤਲਬ ਇਹ ਨਹੀਂ ਕਿ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਵੀ ਖ਼ਤਮ ਹੋ ਜਾਵੇਗਾ। ਅਦਾਲਤ ਨੇ ਇਕ ਵਿਅਕਤੀ ਦੀ ਉਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ, ਜਿਸ 'ਚ ਉਸ ਨੇ ਨਾਬਾਲਗ ਪੁੱਤਰ ਦੇ ਸਕੂਲ ਰਿਕਾਰਡ ਵਿਚ ਆਪਣੇ ਨਾਮ ਬਰਕਰਾਰ ਰੱਖਣ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਜਦੋਂ ਵਿਅਕਤੀ ਜ਼ਿੰਦਾ ਹੈ ਤਾਂ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਉਸ ਦੀ ਸਾਬਕਾ ਪਤਨੀ ਵੱਲੋਂ ਆਪਣੇ ਪੁੱਤਰ ਦੇ ਸਕੂਲ ਦਾਖ਼ਲੇ ਨਾਲ ਸਬੰਧਤ ਫਾਰਮ ਵਿਚ ਪਿਤਾ ਦੇ ਨਾਂ ਚੜ੍ਹਵਾ ਦੇਵੇ। ਅਦਾਲਤ ਨੇ ਕਿਹਾ ਕਿ ਕਿਉਂਕਿ ਔਰਤ ਇਕ ਨਾਬਾਲਗ ਦੀ ਮਾਂ ਹੈ, ਇਸ ਲਈ ਉਸ ਨੂੰ ਸਕੂਲ ਦੇ ਦਸਤਾਵੇਜ਼ਾਂ ਵਿਚ ਆਪਣਾ ਨਾਂ ਦਰਜ ਕਰਵਾਉਣ ਦਾ ਪੂਰਾ ਅਧਿਕਾਰ ਹੈ ਪਰ ਉਸ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਵਿਅਕਤੀ ਨੂੰ ਬੱਚੇ ਦੇ ਪਿਤਾ ਵਜੋਂ ਦਸਤਾਵੇਜ਼ਾਂ ਵਿਚ ਆਪਣਾ ਨਾਂ ਬਰਕਰਾਰ ਰੱਖਣ ਦੇ ਅਧਿਕਾਰ ਤੋਂ ਵਾਂਝੇ ਕਰ ਦੇਣ।

ਇਹ ਵੀ ਪੜ੍ਹੋ : ਇਕ ਹੀ ਪ੍ਰੋਡਕਟ ਨੂੰ ਲਾਂਚ ਕਰਨ ਦੇ ਚੱਕਰ 'ਚ 'ਕਾਂਗਰਸ ਦੀ ਦੁਕਾਨ' ਨੂੰ ਤਾਲਾ ਲਗਾਉਣ ਦੀ ਆਈ ਨੌਬਤ : PM ਮੋਦੀ

ਜੱਜ ਸੀ ਹਰਿਸ਼ੰਕਰ ਨੇ ਕਿਹਾ,''ਵਿਆਹ ਟੁੱਟਣ ਨਾਲ ਉਸ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ ਜੋ ਉਸੇ ਵਿਆਹ ਤੋਂ ਜਨਮਿਆ ਹੋਵੇ।'' ਅਦਾਲਤ ਨੇ ਕਿਹਾ ਕਿ ਵਿਅਕਤੀ ਦੀ ਬੱਚੇ ਦੇ ਪਿਤਾ ਵਜੋਂ ਸਕੂਲ ਦੇ ਰਿਕਾਰਡ 'ਚ ਉਸ ਦੇ ਨਾਂ ਨੂੰ ਬਰਕਰਾਰ ਰੱਖਣ ਦੀ ਪਟੀਸ਼ਨ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ,''ਇਨ੍ਹਾਂ ਸਥਿਤੀਆਂ 'ਚ ਇਹ ਅਦਾਲਤ ਪਟੀਸ਼ਨਕਰਤਾ ਦੀ ਬੱਚੇ ਦੇ ਪਿਤਾ ਵਜੋਂ ਸਕੂਲ ਦੇ ਦਸਤਾਵੇਜ਼ਾਂ 'ਚ ਉਸ ਦਾ ਨਾਂ ਸ਼ਾਮਲ ਕਰਨ ਦੀ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ ਸਕੂਲ ਨੂੰ ਨਿਰਦੇਸ਼ ਦਿੰਦੀ ਹੈ ਕਿ ਬੱਚੇ ਦੀ ਮਾਂ ਦੇ ਨਾਲ-ਨਾਲ ਉਸ ਦਾ (ਪਟੀਸ਼ਨਕਰਤਾ) ਨਾਂ ਵੀ ਪ੍ਰਦਰਸ਼ਿਤ ਕਰੇ। ਸਕੂਲ ਨੂੰ 2 ਹਫ਼ਤਿਆਂ ਅੰਦਰ ਉੱਚਿਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News