ਸਰਕਾਰ ਦਾ ਅਹਿਮ ਫ਼ੈਸਲਾ: ਕੁੜੀਆਂ ਤੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ!
Wednesday, Aug 09, 2023 - 01:15 AM (IST)
ਨੈਸ਼ਨਲ ਡੈਸਕ : ਔਰਤਾਂ, ਲੜਕੀਆਂ ਤੇ ਬੱਚੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਹੁਣ ਰਾਜਸਥਾਨ 'ਚ ਸਰਕਾਰੀ ਨੌਕਰੀ ਨਹੀਂ ਮਿਲੇਗੀ। ਛੇੜਛਾੜ ਕਰਨ ਵਾਲਿਆਂ ਦੇ ਚਰਿੱਤਰ ਸਰਟੀਫਿਕੇਟ ਵਿੱਚ ਇਸ ਦਾ ਜ਼ਿਕਰ ਕੀਤਾ ਜਾਵੇਗਾ। ਚਰਿੱਤਰ ਖਰਾਬ ਹੋਣ 'ਤੇ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸੀਐੱਮ ਅਸ਼ੋਕ ਗਹਿਲੋਤ ਨੇ ਦੇਰ ਰਾਤ ਕਾਨੂੰਨ ਵਿਵਸਥਾ ਦੀ ਮੀਟਿੰਗ ਵਿੱਚ ਅਫ਼ਸਰਾਂ ਨੂੰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ: ਤੋਸ਼ਾਖਾਨਾ ਮਾਮਲਾ ਇਮਰਾਨ ਲਈ ਬਣਿਆ ਗਲ਼ੇ ਦੀ ਹੱਡੀ, ਇੰਨੇ ਸਾਲ ਨਹੀਂ ਲੜ ਸਕਣਗੇ ਚੋਣ
ਸੀਐੱਮ ਅਸ਼ੋਕ ਗਹਿਲੋਤ ਨੇ ਮੀਟਿੰਗ 'ਚ ਅਧਿਕਾਰੀਆਂ ਨੂੰ ਕਿਹਾ ਕਿ ਔਰਤਾਂ ਅਤੇ ਕਮਜ਼ੋਰ ਵਰਗਾਂ ਖ਼ਿਲਾਫ਼ ਅਪਰਾਧਾਂ ਨੂੰ ਰੋਕਣਾ ਸਾਡੀ ਪ੍ਰਮੁੱਖ ਤਰਜੀਹ ਹੈ। ਸ਼ਰਾਰਤੀ ਅਨਸਰਾਂ ਦਾ ਰਿਕਾਰਡ ਰੱਖਿਆ ਜਾਵੇ। ਚਰਿੱਤਰ ਸਰਟੀਫਿਕੇਟ 'ਚ ਛੇੜਛਾੜ ਕੀਤੇ ਜਾਣ ਦਾ ਜ਼ਿਕਰ ਕੀਤਾ ਜਾਵੇਗਾ। ਸਰਕਾਰੀ ਨੌਕਰੀ ਤੋਂ ਅਯੋਗ ਹੋਣ ਤੱਕ ਆਦਤਨ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਮਨਚਲਿਆਂ ਨੂੰ ਸਰਕਾਰੀ ਨੌਕਰੀ ਤੋਂ ਅਯੋਗ ਕਰਾਰ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਲਈ ਛੇੜਛਾੜ 'ਚ ਸ਼ਾਮਲ ਮਨਚਲਿਆਂ ਦਾ ਵੱਖਰਾ ਰਿਕਾਰਡ ਰੱਖਿਆ ਜਾਵੇਗਾ। ਅਜਿਹੇ ਲੋਕਾਂ ਦੇ ਨਾਂ RPSC ਸਟਾਫ ਸਿਲੈਕਸ਼ਨ ਬੋਰਡ ਨੂੰ ਭੇਜੇ ਜਾਣਗੇ।
ਇਹ ਵੀ ਪੜ੍ਹੋ : US 'ਚ 10 ਸਾਲ ਦੀ ਲੜਕੀ ਨੇ ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ
ਮੁੱਖ ਮੰਤਰੀ ਨੇ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਸਿਵਲ ਡਰੈੱਸ 'ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਥਾਵਾਂ 'ਤੇ ਮਨਚਲਿਆਂ ਦੀਆਂ ਜ਼ਿਆਦਾ ਸ਼ਿਕਾਇਤਾਂ ਹਨ, ਉਥੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਪੁਆਇੰਟ ਫਿਕਸ ਕਰਕੇ ਨਿਗਰਾਨੀ ਵਧਾਈ ਜਾਵੇਗੀ। ਜਲਦ ਹੀ ਸੂਬੇ ਭਰ 'ਚ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8