ਹਿਮਾਚਲ ''ਚ ਅਯੋਗ ਵਿਧਾਇਕਾਂ ਨੇ CM ਸੁੱਖੂ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨ ਦੀ ਦਿੱਤੀ ਧਮਕੀ

Sunday, Mar 17, 2024 - 03:24 PM (IST)

ਸ਼ਿਮਲਾ- ਕਾਂਗਰਸ ਦੇ 6 ਅਯੋਗ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਕਾਂਗਰਸ ਪਾਰਟੀ ਵੱਲੋਂ ਅਯੋਗ ਠਹਿਰਾਏ ਗਏ ਵਿਧਾਇਕਾਂ ਵਿਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਰਵੀ ਠਾਕੁਰ, ਦੇਵੇਂਦਰ ਭੁੱਟੋ ਚੈਤੰਨਿਆ ਸ਼ਰਮਾ ਤੋਂ ਇਲਾਵਾ ਆਜ਼ਾਦ ਵਿਧਾਇਕਾਂ ਹੁਸ਼ਿਆਰ ਸਿੰਘ, ਆਸ਼ੀਸ਼ ਸ਼ਰਮਾ ਅਤੇ ਕੇ. ਐਲ. ਠਾਕੁਰ ਹਨ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ ਕਦੋਂ ਪੈਣਗੀਆਂ ਵੋਟਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ

9 ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੁੱਖੂ ਸੂਬੇ ਵਿਚ ਬਹੁਮਤ ਗੁਆਉਣ ਤੋਂ ਬਾਅਦ ਬੌਖਲਾ ਗਏ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਸੱਤਾ ਗੁਆਉਂਦਿਆਂ ਹੀ ਉਨ੍ਹਾਂ ਦੀ ਸਰਕਾਰ ਦੀ ਜਨਤਾ ਨਾਲ ਕੀਤੇ ਧੋਖੇ ਅਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਕੀਤੇ ਕਾਲੇ ਕਾਰਨਾਮਿਆਂ ਦਾ ਵੀ ਪੋਲ ਖੁੱਲ੍ਹ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੁੱਖੂ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਬਦਕਿਸਮਤ ਮੁੱਖ ਮੰਤਰੀ ਸਾਬਤ ਹੋਏ ਹਨ। ਜਿਨ੍ਹਾਂ ਨੇ ਸੱਤਾ 'ਚ ਆਉਂਦੇ ਹੀ ਨੌਜਵਾਨਾਂ ਲਈ ਨੌਕਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ। ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਆਪਣੇ ਦੋਸਤਾਂ ਨੂੰ ਲੁੱਟਣ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ ਅਤੇ ਖੁੱਲ੍ਹੇਆਮ ਲੋਕਾਂ ਤੋਂ ਪੈਸਾ ਵਸੂਲਣ ਦੇ ਨਾਲ-ਨਾਲ ਕਰੋੜਾਂ ਦੀਆਂ ਜਾਇਦਾਦਾਂ ਵੀ ਖਰੀਦ ਰਹੇ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ

ਓਧਰ ਹਿਮਾਚਲ ਪ੍ਰਦੇਸ਼ ਵਿਚ 6 ਵਿਧਾਨ ਸਭਾ ਸੀਟਾਂ 'ਤੇ 1 ਜੂਨ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਨਾਲ ਜ਼ਿਮਨੀ ਚੋਣਾਂ ਹੋਣਗੀਆਂ, ਜੋ ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਕਰਨ ਵਾਲੇ 6 ਕਾਂਗਰਸ ਵਿਧਾਇਕਾਂ ਕਾਰਨ ਖਾਲੀ ਅਸਾਮੀਆਂ 'ਤੇ ਹੋਣਗੇ। ਹਿਮਾਚਲ ਪ੍ਰਦੇਸ਼ ਵਿਚ ਲਾਹੌਲ ਅਤੇ ਸਪੀਤੀ, ਧਰਮਸ਼ਾਲਾ, ਸੁਜਾਨਪੁਰ, ਬੜਸਰ, ਗਗਰੇਟ ਅਤੇ ਕੁਟਲੇਹੜ ਵਿਚ ਜ਼ਿਮਨੀ ਚੋਣਾਂ ਹੋਣਗੀਆਂ। ਇਹ ਮੁਕਾਬਲਾ ਕਾਂਗਰਸ ਸਰਕਾਰ ਲਈ ਵੱਡੀ ਚੁਣੌਤੀ ਹੈ, ਜੋ ਕਰਾਸ ਵੋਟਿੰਗ ਮਗਰੋਂ ਖ਼ਤਰੇ ਵਿਚ ਨਜ਼ਰ ਆ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News