ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਨਾਲ ਕਾਂਗਰਸ ਹੋਵੇਗੀ ਹੋਰ ਮਜ਼ਬੂਤ : ਚਿਦਾਂਬਰਮ
Sunday, Mar 26, 2023 - 02:05 PM (IST)
ਕੋਲਕਾਤਾ (ਭਾਸ਼ਾ)- ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅਤੇ ਅਗਲੇ ਸਾਲ ਆਮ ਚੋਣਾਂ 'ਚ ਇਸ ਦਾ ਲਾਭ ਮਿਲੇਗਾ। ਚਿਦਾਂਬਰਮ ਨੇ ਈ-ਮੇਲ ਰਾਹੀਂ ਇਕ ਵਿਸ਼ੇਸ਼ ਇੰਟਰਵਿਊ 'ਚ ਸਿਆਸੀ ਦ੍ਰਿਸ਼ ਦੇ ਸੰਬੰਧ 'ਚ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਨੂੰ ਖ਼ਤਮ ਕਰਨ ਲਈ ਆਪਣੀ ਇੱਛਾ ਦੇ ਅਧੀਨ ਉਸ ਨੂੰ ਪ੍ਰਮੁੱਖ ਨਿਸ਼ਾਨਾ ਬਣਾ ਰਹੀ ਹੈ ਤਾਂ ਖੇਤਰੀ ਦਲਾਂ ਨੂੰ ਹੋਰ ਆਸਾਨੀ ਨਾਲ ਨਿਸ਼ਾਨਾ ਬਣਾ ਸਕੇ।
ਉਨ੍ਹਾਂ ਕਿਹਾ ਕਿ ਹਾਲਾਂਕਿ ਕਾਂਗਰਸ ਦਾ ਸਫ਼ਾਇਆ ਨਹੀਂ ਹੋਵੇਗਾ ਅਤੇ ਖੇਤਰੀ ਦਲ ਭਾਜਪਾ ਖ਼ਿਲਾਫ਼ ਖੜ੍ਹੇ ਹੋਣਗੇ ਅਤੇ ਲੜਨਗੇ। ਚਿਦਾਂਬਰਮ ਨੇ ਕਿਹਾ,''ਦੇਸ਼ 'ਚ ਅਣਐਲਾਨੀ ਐਮਰਜੈਂਸੀ ਹੈ। ਚਿਦਾਂਬਰਮ ਨੇ ਕਿਹਾ ਕਿ ਐਮਰਜੈਂਸੀ ਦੇ ਸਮੇਂ ਇਕ ਸ਼ਿਕਾਇਤ ਇਹ ਸੀ ਕਿ ਪ੍ਰੈੱਸ ਦੀ ਆਜ਼ਾਦੀ ਦਾ ਗਲ਼ਾ ਘੁੱਟ ਦਿੱਤਾ ਗਿਆ ਸੀ। ਉਨ੍ਹਾਂ ਪੁੱਛਿਆ ਕੀ ਅੱਜ ਹਾਲਾਤ ਵੱਖ ਹਨ?