ਵਿਧਾਨ ਸਭਾਵਾਂ ’ਚ ਵਿਚਾਰ-ਵਟਾਂਦਰੇ ਬਦਲ ਰਹੇ ਹਨ ਹੰਗਾਮਿਆਂ ’ਚ : ਧਨਖੜ

Sunday, Jan 28, 2024 - 08:14 PM (IST)

ਵਿਧਾਨ ਸਭਾਵਾਂ ’ਚ ਵਿਚਾਰ-ਵਟਾਂਦਰੇ ਬਦਲ ਰਹੇ ਹਨ ਹੰਗਾਮਿਆਂ ’ਚ : ਧਨਖੜ

ਮੁੰਬਈ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਵਿਚਾਰ-ਵਟਾਂਦਰਾ ਜੋ ਲੋਕਤੰਤਰ ਦੀ ਨੀਂਹ ਹੈ, ਹੁਣ ਹੰਗਾਮਿਆਂ ਵਿਚ ਬਦਲ ਗਿਅਾ ਹੈ। ਵਿਧਾਨ ਸਭਾਵਾਂ ਦੇ ਪ੍ਰੀਜ਼ਾਡਿੰਗ ਅਧਿਕਾਰੀਆਂ ਨੂੰ ਹਾਊਸ ਦੀ ਮਰਿਆਦਾ ਨੂੰ ਯਕੀਨੀ ਬਣਾਉਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਪ੍ਰੀਜ਼ਾਈਡਿੰਗ ਅਧਿਕਾਰੀਆਂ ਦੀ 84ਵੀਂ ਆਲ ਇੰਡੀਆ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਐਤਵਾਰ ਕਿਹਾ ਕਿ ਵਿਧਾਨਕ ਸੰਸਥਾਵਾਂ ਦੀ ਕਾਰਵਾਈ ਵਿੱਚ ਵਿਘਨ ਇੱਕ 'ਦੁਖਦਾਈ ਸਥਿਤੀ' ਹੈ। ਇਹ ਕੋਈ ਭੇਤ ਨਹੀਂ ਕਿ ਗੜਬੜ ਅਤੇ ਵਿਘਨ ਲਈ ਯੋਜਨਾ ਬਣਾਈ ਜਾਂਦੀ ਹੈ , ਜਿਸ ਲਈ ਬੈਨਰ ਛਾਪੇ ਜਾਂਦੇ ਹਨ ਤੇ ਨਾਅਰੇ ਘੜੇ ਜਾਂਦੇ ਹਨ। ਸਾਡੇ ਸਿਸਟਮ ਵਿੱਚ ਅਜਿਹੀਆਂ ਚੀਜ਼ਾਂ ਲਈ ਕੋਈ ਥਾਂ ਨਹੀਂ ਹੈ।

ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਧਿਕਾਰੀਆਂ ਅਤੇ ਲੋਕਾਂ ਦੇ ਨੁਮਾਇੰਦਿਆਂ ਵਿੱਚ ਭਰੋਸੇ ਦੀ ਘਾਟ ਸਮਾਜ ਲਈ ‘ਕੈਂਸਰ’ ਹੈ। ਪ੍ਰੀਜ਼ਾਈਡਿੰਗ ਅਧਿਕਾਰੀਆਂ ਨੂੰ ਹਾਊਸ ਦੀ ਕਾਰਵਾਈ ’ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ । ਨਾਲ ਹੀ ਮਰਿਆਦਾ ਨੂੰ ਯਕੀਨੀ ਬਣਾਉਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।


author

Rakesh

Content Editor

Related News