ITBP ਦੇ ਡੀ. ਜੀ. ਦੇਸਵਾਲ ਨੇ ਕੀਤੀ ਗ੍ਰਹਿ ਮੰਤਰੀ ਨਾਲ ਮੁਲਾਕਾਤ

06/24/2019 7:09:17 PM

ਨਵੀਂ ਦਿੱਲੀ: ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਡਾਇਰੈਕਟਰ ਜਨਰਲ ਐਸ. ਐਸ. ਦੇਸਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਦੇਸਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ ਤੇ ਉਨ੍ਹਾਂ ਨੂੰ ਆਈ. ਟੀ. ਬੀ. ਪੀ. ਵਲੋਂ ਨੰਦਾ ਦੇਵੀ ਪਰਬਤ ਕੋਲ ਲਾਪਤਾ ਹੋਏ ਪਹਾੜ ਚੜਨ ਵਾਲਿਆਂ ਨੂੰ ਲੱਭਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਜਾਣਕਾਰੀ ਵੀ ਦਿੱਤੀ।
ਡਾਇਰੈਕਟਰ ਜਨਰਲ ਨੇ ਗ੍ਰਹਿ ਮੰਤਰੀ ਨੂੰ ਵਰਤਮਾਨ 'ਚ 2 ਰਸਤਿਆਂ-ਲਿਪੁਲੇਖ ਤੇ ਨਾਥੁਲਾ ਦਰਾਂ ਦੇ ਰਸਤੇ ਸੰਚਾਲਿਤ ਕੀਤੀ ਜਾ ਰਹੀ ਕੈਲਾਸ਼ ਮਾਨਸਰੋਵਰ ਯਾਤਰਾ 'ਚ ਆਈ. ਟੀ. ਬੀ. ਪੀ. ਦੇ ਸਹਿਯੋਗ ਬਾਰੇ 'ਚ ਵੀ ਦੱਸਿਆ। ਮੁਲਾਕਾਤ ਦੌਰਾਨ ਬਲ ਪ੍ਰਮੁੱਖ ਨੇ ਗ੍ਰਹਿ ਮੰਤਰੀ ਨੂੰ ਸਰਹੱਦੀ ਇਲਾਕਿਆਂ 'ਚ ਆਈ. ਟੀ. ਬੀ. ਪੀ. ਵਲੋਂ ਸੰਚਾਲਿਤ ਬਾਰਡਰ ਏਰੀਆ ਡਿਵਲਪਮੈਂਟ ਪ੍ਰੋਗਰਾਮ ਤੇ ਸਿਵਿਕ ਐਕਸ਼ਨ ਪ੍ਰੋਗਰਾਮ ਆਦਿ ਦੇ ਬਾਰੇ 'ਚ ਵੀ ਜਾਣੂ ਕਰਵਾਇਆ।

ਜ਼ਿਕਰਯੋਗ ਹੈ ਕਿ ਆਈ. ਟੀ. ਬੀ. ਪੀ. ਸਾਲ 1962 'ਚ ਆਪਣੇ ਗਠਨ ਤੋਂ ਬਾਅਦ ਹੀ ਭਾਰਤ-ਚੀਨ ਦੀ ਸਰਹੱਦ ਸੁਰੱਖਿਆ ਦਾ ਕਾਰਜ ਕਰਦੀ ਆ ਰਹੀ ਹੈ।
 


Related News