ਸ਼ਰਧਾਲੂਆਂ ਲਈ ਅਯੁੱਧਿਆ ਪਹੁੰਚਣਾ ਹੋਵੇਗਾ ਸੌਖਾਲਾ, ਦਿੱਲੀ ਸਣੇ ਇਨ੍ਹਾਂ 8 ਸ਼ਹਿਰਾਂ ਤੋਂ ਸ਼ੁਰੂ ਹੋਈ ਸਿੱਧੀ ਉਡਾਣ ਸੇਵਾ

Thursday, Feb 01, 2024 - 05:51 PM (IST)

ਸ਼ਰਧਾਲੂਆਂ ਲਈ ਅਯੁੱਧਿਆ ਪਹੁੰਚਣਾ ਹੋਵੇਗਾ ਸੌਖਾਲਾ, ਦਿੱਲੀ ਸਣੇ ਇਨ੍ਹਾਂ 8 ਸ਼ਹਿਰਾਂ ਤੋਂ ਸ਼ੁਰੂ ਹੋਈ ਸਿੱਧੀ ਉਡਾਣ ਸੇਵਾ

ਲਖਨਊ- ਅਯੁੱਧਿਆ 'ਚ ਸਥਿਤ ਰਾਮ ਮੰਦਰ 'ਚ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਹੁਣ ਅਯੁੱਧਿਆ ਪਹੁੰਚਣਾ ਆਸਾਨ ਹੋ ਗਿਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਰਾਜ ਮੰਤਰੀ ਵੀ.ਕੇ ਸਿੰਘ ਨੇ 8 ਸ਼ਹਿਰਾਂ ਤੋਂ ਅਯੁੱਧਿਆ ਲਈ ਸਪਾਈਸਜੈੱਟ ਦੀ ਸਿੱਧੀ ਉਡਾਣ ਸੇਵਾ ਨੂੰ ਹਰੀ ਝੰਡੀ ਵਿਖਾਈ। ਇਕ ਅਧਿਕਾਰਤ ਬਿਆਨ ਮੁਤਾਬਕ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਪਾਈਸ ਜੈੱਟ ਵੱਲੋਂ ਦਰਭੰਗਾ, ਅਹਿਮਦਾਬਾਦ, ਚੇਨਈ, ਜੈਪੁਰ, ਪਟਨਾ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਅਯੁੱਧਿਆ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਨਾਲ ਅਯੁੱਧਿਆ ਦੇ ਹਵਾਈ ਸੰਪਰਕ ਵਿਵਸਥਾ 'ਚ ਹੋਰ ਸੁਧਾਰ ਹੋ ਗਿਆ ਹੈ।

ਇਹ ਵੀ ਪੜ੍ਹੋ- ਆਸਥਾ ਦਾ ਸੈਲਾਬ; 11 ਦਿਨਾਂ 'ਚ 25 ਲੱਖ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ

ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਸੈਰ-ਸਪਾਟੇ 'ਚ ਵੀ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਅਯੁੱਧਿਆ ਤੋਂ ਦਿੱਲੀ, ਅਹਿਮਦਾਬਾਦ, ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ ਸਫਲਤਾਪੂਰਵਕ ਚੱਲ ਰਹੀ ਹੈ। ਮੁੱਖ ਮੰਤਰੀ ਆਦਿਤਿਆਨਾਥ ਨੇ ਕਿਹਾ ਕਿ ਜਦੋਂ ਤੋਂ  ਰਾਮ ਲੱਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਦਾ ਪ੍ਰੋਗਰਾਮ ਪੂਰਾ ਹੋਇਆ ਹੈ, ਭਾਰਤ ਦੇ ਹਰ ਨਾਗਰਿਕ ਦੇ ਚਿਹਰੇ 'ਤੇ ਚਮਕ ਹੈ, ਜੋ ਉਤਸ਼ਾਹ ਹੈ ਅਤੇ ਨਵੇਂ ਭਾਰਤ ਦੀ ਤਸਵੀਰ ਨੂੰ ਪੇਸ਼ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਊਰਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਸ਼ਵ ਵਿਚ ਇਕ ਵਿਕਸਿਤ ਦੇਸ਼ ਵਜੋਂ ਸਥਾਪਿਤ ਕਰਨ ਦੇ ਸੰਕਲਪ ਨੂੰ ਪੂਰਾ ਕਰੇਗੀ।

ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

ਮੁੱਖ ਮੰਤਰੀ ਨੇ ਅਯੁੱਧਿਆ ਲਈ ਨਵੀਂ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਸਪਾਈਸਜੈੱਟ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਗਰੁੱਪ ਨੂੰ ਉੱਤਰ ਪ੍ਰਦੇਸ਼ ਦੇ ਹੋਰ ਖੇਤਰਾਂ ਲਈ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਪ੍ਰੋਗਰਾਮ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਅਯੁੱਧਿਆ ਦੇ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਆਦਿੱਤਿਆਨਾਥ ਦੇ ਯਤਨਾਂ ਨੂੰ ਕ੍ਰਾਂਤੀਕਾਰੀ ਦੱਸਿਆ ਅਤੇ ਕਿਹਾ ਕਿ ਜਿੱਥੇ ਰਾਮ ਦਾ ਨਾਮ ਹੁੰਦਾ ਹੈ, ਉੱਥੇ ਸਾਰੇ ਕੰਮ ਪੂਰੇ ਹੁੰਦੇ ਹਨ।


author

Tanu

Content Editor

Related News