ਸ਼ਹਾਦਤ ''ਤੇ ਟਿੱਪਣੀ ਨਹੀਂ ਹੋਣੀ ਚਾਹੀਦੀ : ਦਿਗਵਿਜੇ ਸਿੰਘ

Friday, Apr 19, 2019 - 03:50 PM (IST)

ਸ਼ਹਾਦਤ ''ਤੇ ਟਿੱਪਣੀ ਨਹੀਂ ਹੋਣੀ ਚਾਹੀਦੀ : ਦਿਗਵਿਜੇ ਸਿੰਘ

ਭੋਪਾਲ— ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਸਾਧੀ ਪ੍ਰਗਿਆ ਸਿੰਘ ਠਾਕੁਰ ਵਲੋਂ ਮੁੰਬਈ ਹਮਲੇ 'ਚ ਸ਼ਹੀਦ ਹੇਮੰਤ ਕਰਕਰੇ 'ਤੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਚੁੱਕੇ ਵਿਵਾਦ ਦਰਮਿਆਨ ਭੋਪਾਲ ਤੋਂ ਸੰਸਦੀ ਕਾਂਗਰਸ ਉਮੀਦਵਾਰ ਅਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਦੇਸ਼ ਲਈ ਸ਼ਹਾਦਤ ਦੇਣ ਵਾਲਿਆਂ 'ਤੇ ਕਿਸੇ ਨੂੰ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਦਿਗਵਿਜੇ ਨੇ ਕਿਹਾ ਕਿ ਉਹ ਚੋਣਾਂ 'ਚ ਆਪਣੇ ਮੁਕਾਬਲੇਬਾਜ਼ ਵਿਰੁੱਧ ਟਿੱਪਣੀ ਨਹੀਂ ਕਰਦੇ ਹਨ ਪਰ ਇਹ ਸੱਚ ਹੈ ਕਿ ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੋਵੇ, ਉਸ 'ਤੇ ਕਿਸੇ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਰਕਰੇ ਈਮਾਨਦਾਰ ਅਧਿਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਜਾਨ ਗਵਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਰਕਰੇ ਦੀ ਸ਼ਹਾਦਤ 'ਤੇ ਸਾਰਿਆਂ ਨੂੰ ਮਾਣ ਹੈ। ਉੱਥੇ ਹੀ ਸ਼੍ਰੀ ਸਿੰਘ ਦੇ ਬੇਟੇ ਅਤੇ ਪ੍ਰਦੇਸ਼ ਦੇ ਕੈਬਨਿਟ ਮੰਤਰੀ ਜਯਵਰਧਨ ਸਿੰਘ ਨੇ ਟਵੀਟ ਕੀਤਾ ਕਿ ਸ਼੍ਰੀ ਕਰਕਰੇ ਨੇ ਦੇਸ਼ ਲਈ ਬਲੀਦਾਨ ਦਿੱਤਾ ਹੈ। ਉਨ੍ਹਾਂ ਦੇ ਬਲੀਦਾਨ ਨੂੰ ਕਲੰਕਿਤ ਕਰਨਾ ਸ਼ਰਮਨਾਕ ਹੈ। ਸੱਤਾ ਦੀ ਤਾਕਤ ਨਾਲ ਸੱਚ ਕੁਝ ਦੇਰ ਲਈ ਤਾਂ ਰੋਕਿਆ ਜਾ ਸਕਦਾ ਹੈ ਪਰ ਅੰਤ 'ਚ ਸੱਚ ਅਤੇ ਇਨਸਾਨੀਅਤ ਦੀ ਹੀ ਜਿੱਤ ਹੋਵੇਗੀ। 

ਦਰਅਸਲ ਸਾਧਵੀ ਪ੍ਰਗਿਆ ਦਾ ਇਸ ਸੰਬੰਧ 'ਚ ਵੀਡੀਓ ਅੱਜ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਦੇ ਸਾਬਕਾ ਮੁਖੀ ਅਤੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਬੋਲ ਰਹੀ ਹੈ। ਸਾਧਵੀ ਇਕ ਦਹਾਕੇ ਤੋਂ ਵਧ ਸਮੇਂ ਪਹਿਲਾਂ ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕਾ ਮਾਮਲੇ 'ਚ ਮਹਾਰਾਸ਼ਟਰ ਏ.ਟੀ.ਐੱਸ. ਦੀ ਹਿਰਾਸਤ 'ਚ ਕਾਫੀ ਸਮੇਂ ਤੱਕ ਰਹੀ ਹੈ। ਉਸ ਸਮੇਂ ਸ਼੍ਰੀ ਕਰਕਰੇ ਨੇ ਵੀ ਉਨ੍ਹਾਂ ਤੋਂ ਰਿਮਾਂਡ ਦੌਰਾਨ ਪੁੱਛ-ਗਿੱਛ ਕੀਤੀ ਸੀ। ਵੀਰਵਾਰ ਦੇਰ ਸ਼ਾਮ ਸਾਧਵੀ ਪ੍ਰਗਿਆ ਨੇ ਇੱਥੇ ਭਾਜਪਾ ਵਰਕਰਾਂ ਦੇ ਸੰਮੇਲਨ 'ਚ ਕਿਹਾ ਕਿ ਸ਼੍ਰੀ ਕਰਕਰੇ ਨੇ ਪੁੱਛ-ਗਿੱਛ ਦੌਰਾਨ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸੀ ਤੇਰਾ ਸਰਬਨਾਸ਼ ਹੋਵੇਗਾ।''


author

DIsha

Content Editor

Related News