ਮੁੱਖ ਮੰਤਰੀ ਸੁੱਖੂ ਨੇ ਦਿੱਤਾ ਵੱਡਾ ਝਟਕਾ, 3 ਰੁਪਏ ਮਹਿੰਗਾ ਹੋਇਆ ਡੀਜ਼ਲ

Monday, Jan 09, 2023 - 01:52 PM (IST)

ਨਵੀਂ ਦਿੱਲੀ - ਸਾਲ ਸ਼ੁਰੂ ਹੁੰਦੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਲਿਊ ਐਡਿਡ ਟੈਕਸ (ਵੈਟ) ਵਧਾਉਣ ਦਾ ਐਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਡੀਜ਼ਲ 'ਤੇ ਵੈਟ 6.40% ਤੋਂ ਵਧਾ ਕੇ 9.96% ਪ੍ਰਤੀ ਲੀਟਰ ਕਰ ਦਿੱਤਾ ਹੈ। ਜਦਕਿ ਪੈਟਰੋਲ 'ਤੇ ਵੈਟ ਕਰੀਬ 55 ਪੈਸੇ ਘਟਾਇਆ ਗਿਆ ਹੈ। ਇਸ ਵਾਧੇ ਤੋਂ ਬਾਅਦ ਡੀਜ਼ਲ 'ਤੇ ਵੈਟ ਜੋ ਹੁਣ ਤੱਕ 4.40 ਰੁਪਏ ਪ੍ਰਤੀ ਲੀਟਰ ਸੀ, ਹੁਣ ਵਧ ਕੇ 7.40 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ।

ਇਸ ਕਾਰਨ ਪ੍ਰਾਈਵੇਟ ਬੱਸ ਆਪਰੇਟਰਾਂ ਅਤੇ ਟਰਾਂਸਪੋਰਟਰਾਂ ਨੂੰ ਇਕ ਵਾਰ ਫਿਰ ਤੋਂ ਤਗੜਾ ਝਟਕਾ ਲੱਗਾ ਹੈ। ਸੂਬੇ ਦੇ ਕਰ ਅਤੇ ਆਬਕਾਰੀ ਵਿਭਾਗ ਨੇ  ਡੀਜ਼ਲ 'ਤੇ ਪ੍ਰਤੀ ਲੀਟਰ ਵੈਟ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ : ਸਾਲ 2023 'ਚ ਮਹਿੰਗੇ ਮਿਲਣਗੇ ਪੱਖੇ, ਸਰਕਾਰ ਦੇ ਇਸ ਫ਼ੈਸਲੇ ਨੇ ਵਧਾਈ ਚਿੰਤਾ

ਜਾਣੋ ਨਵੀਂਆਂ ਕੀਮਤਾਂ ਬਾਰੇ

ਇਸ ਦੇ ਨਾਲ ਹੀ ਸ਼ਿਮਲਾ ਵਿਚ ਡੀਜ਼ਲ ਦੀ ਕੀਮਤ ਹੁਣ 83 ਰੁਪਏ 16 ਪੈਸੇ ਪ੍ਰਤੀ ਲੀਟਰ ਤੋਂ 86 ਰੁਪਏ 18 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਪੂਰੇ ਸੂਬੇ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆਇਆ ਹੈ।

ਤੁਸੀਂ ਇੱਥੇ SMS ਕਰਕੇ ਪਤਾ ਲਗਾ ਸਕਦੇ ਹੋ ਕੀਮਤ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਹੁੰਦੀਆਂ ਹਨ। ਤੁਸੀਂ ਐਸਐਮਐਸ (ਡੀਜ਼ਲ ਪੈਟਰੋਲ ਦੀ ਕੀਮਤ ਰੋਜ਼ਾਨਾ ਦੀ ਜਾਂਚ ਕਿਵੇਂ ਕਰੀਏ) ਰਾਹੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ ਕੋਡ RSP ਸਪੇਸ ਦੇ ਕੇ 9224992249 'ਤੇ ਅਤੇ BPCL ਗਾਹਕ RSP ਲਿਖ ਕੇ 9223112222 'ਤੇ ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜਦੋਂ ਕਿ, HPCL ਦੇ ਗਾਹਕ HPPprice ਲਿਖ ਕੇ  9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਇਹ ਵੀ ਪੜ੍ਹੋ : Apple Inc ਭਾਰਤ ਲਈ ਕਰ ਰਹੀ ਬੰਪਰ ਭਰਤੀ, ਜਾਣੋ ਕਿਨ੍ਹਾਂ ਪੋਸਟਾਂ ਲਈ ਆਈਆਂ ਨੌਕਰੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News