ਕੀ ਨਾਬਾਲਗਾ ਨੇ ਕਿਸੇ ਦਬਾਅ ਹੇਠ ਬਦਲਿਆ ਸੀ ਬ੍ਰਿਜਭੂਸ਼ਣ ਖ਼ਿਲਾਫ਼ ਬਿਆਨ? ਬੱਚੀ ਦੇ ਪਿਤਾ ਨੇ ਦੱਸੀ ਸਾਰੀ ਗੱਲ
Tuesday, Jun 20, 2023 - 10:56 PM (IST)
ਨੈਸ਼ਨਲ ਡੈਸਕ: ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਗੰਭੀਰ ਦੋਸ਼ ਲਗਾਉਣ ਵਾਲੀ ਨਾਬਾਲਿਗ ਮਹਿਲਾ ਪਹਿਲਵਾਨ ਨੇ ਆਪਣਾ ਬਿਆਨ ਬਦਲ ਦਿੱਤਾ ਸੀ। ਇਸ ਤੋਂ ਬਾਅਦ ਇਸ ਮੁੱਦੇ 'ਤੇ ਖਿੱਚੋਤਾਣ ਲਗਾਤਾਰ ਜਾਰੀ ਹੈ। ਅੰਦੋਲਨਕਾਰੀ ਪਹਿਲਵਾਨਾਂ ਦਾ ਕਹਿਣਾ ਹੈ ਕਿ ਪੀੜਤਾ ਨੇ ਦਬਾਅ ਹੇਠ ਆ ਕੇ ਆਪਣਾ ਬਿਆਨ ਬਦਲਿਆ ਹੈ। ਸਾਕਸ਼ੀ ਮਲਿਕ ਨੇ ਕਿਹਾ ਕਿ ਪਹਿਲਵਾਨ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਇਹ ਬਿਆਨ ਬਦਲਿਆ ਹੈ। ਇਸ ਤੋਂ ਬਾਅਦ ਹੁਣ ਨਾਬਾਲਿਗ ਪਹਿਲਵਾਨ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾਂਦਾ ਭਾਰਤੀ ਜੋੜਾ ਪਹੁੰਚਿਆ ਪਾਕਿਸਤਾਨੀ ਵਿਅਕਤੀ ਦੀ ਕੈਦ 'ਚ, ਰਿਹਾਈ ਲਈ ਰੱਖੀ ਗਈ ਇਹ ਸ਼ਰਤ
ਪੋਕਸੋ ਐਕਟ ਮਾਮਲੇ ਵਿਚ ਸਾਕਸ਼ੀ ਮਲਿਕ ਦੇ ਬਿਆਨ ਦਾ ਜਵਾਬ ਦਿੰਦਿਆਂ ਨਾਬਾਲਿਗ ਪਹਿਲਵਾਨ ਦੇ ਪਿਤਾ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਕੋਈ ਧਮਕੀ ਨਹੀਂ ਮਿਲੀ ਸੀ। ਅਸੀਂ ਕਿਸੇ ਦੇ ਦਬਾਅ ਹੇਠ ਆ ਕੇ ਬਿਆਨ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਅਸੀਂ ਜੋ ਕਰਨਾ ਸੀ, ਉਹ ਕਰ ਦਿੱਤਾ। ਸਾਕਸ਼ੀ ਨੇ ਜੋ ਬਿਆਨ ਦਿੱਤਾ ਹੈ, ਉਸ ਬਾਰੇ ਉਹੀ ਜਾਣਦੀ ਹੈ। ਉਹੀ ਦੱਸੇ ਕਿ ਕਿਸ ਅਧਾਰ 'ਤੇ ਅਜਿਹੀਆਂ ਗੱਲਾਂ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ
ਦੱਸ ਦੇਈਏ ਕਿ ਸਾਕਸ਼ੀ ਮਲਿਕ ਨੇ ਵੀਡੀਓ ਵਾਇਰਲ ਕਰਦਿਆਂ ਬਿਆਨ ਜਾਰੀ ਕੀਤਾ ਸੀ ਜਿਸ ਵਿਚ ਉਸ ਨੇ ਬ੍ਰਿਜਭੂਸ਼ਣ ਤੋਂ ਇਲਾਵਾ ਦੋ ਹੋਰ ਭਾਜਪਾ ਆਗੂਆਂ ਨੂੰ ਤਾਕਤਵਰ ਦੱਸਿਆ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਨਾਬਾਲਿਗ ਪਹਿਲਵਾਨ ਨੇ ਬ੍ਰਿਜਭੂਸ਼ਣ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 161 ਤੇ 164 ਤਹਿਤ ਮਾਮਲਾ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਤੇ ਉਸ ਨੇ ਆਪਣਾ ਬਿਆਨ ਬਦਲ ਦਿੱਤਾ। ਉੱਥੇ ਹੀ ਮਹਿਲਾ ਪਹਿਲਵਾਨ ਦੇ ਪਿਤਾ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਦਬਾਅ ਵਿਚ ਆਪਣਾ ਬਿਆਨ ਨਹੀਂ ਬਦਲਿਆ। ਮੇਰੇ ਪਰਿਵਾਰ ਨੂੰ ਕਿਤਿਓਂ ਕੋਈ ਧਮਕੀ ਨਹੀਂ ਮਿਲੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।