ਭਾਰਤ ਦੀ ਸਾਖਰਤਾ ਦਰ 13 ਸਾਲਾਂ 'ਚ 74 ਫੀਸਦੀ ਤੋਂ ਵਧ ਕੇ ਹੋ ਗਈ 80.9 ਫੀਸਦੀ
Tuesday, Sep 09, 2025 - 11:28 AM (IST)

ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਸਾਖਰਤਾ ਦਰ 2011 ਦੀ 74 ਫੀਸਦੀ ਨਾਲੋਂ ਵਧ ਕੇ 2023-24 ਵਿਚ 80.9 ਫੀਸਦੀ ਹੋ ਗਈ ਹੈ। ਪ੍ਰਧਾਨ ਨੇ ਕਿਹਾ ਕਿ ਸਾਖਰਤਾ ਸਿਰਫ਼ ਪੜ੍ਹਨ ਅਤੇ ਲਿਖਣ ਤੱਕ ਸੀਮਤ ਨਹੀਂ ਹੈ, ਇਹ ਮਾਣ, ਸਸ਼ਕਤੀਕਰਨ ਅਤੇ ਸਵੈ-ਨਿਰਭਰਤਾ ਦਾ ਮਾਧਿਅਮ ਹੈ।
ਉਨ੍ਹਾਂ ਕਿਹਾ, "ਭਾਰਤ ਦੀ ਸਾਖਰਤਾ ਦਰ 2011 'ਚ 74 ਫੀਸਦੀ ਤੋਂ ਵਧ ਕੇ 2023-24 'ਚ 80.9 ਫੀਸਦੀ ਹੋ ਗਈ ਹੈ ਪਰ ਅਸਲ ਤਰੱਕੀ ਉਦੋਂ ਹੀ ਪ੍ਰਾਪਤ ਹੋਵੇਗੀ ਜਦੋਂ ਸਾਖਰਤਾ ਹਰ ਨਾਗਰਿਕ ਲਈ ਇਕ ਜੀਵਿਤ ਹਕੀਕਤ ਬਣ ਜਾਵੇਗੀ।" ਉਨ੍ਹਾਂ ਨੇ ਉੱਲਾਸ-ਨਵ ਭਾਰਤ ਸਾਖਰਤਾ ਪ੍ਰੋਗਰਾਮ ਦਾ ਹਵਾਲਾ ਦਿੱਤਾ, ਜਿਸ ਦੇ ਤਹਿਤ ਤਿੰਨ ਕਰੋੜ ਤੋਂ ਵੱਧ ਸਿਖਿਆਰਥੀ ਅਤੇ 42 ਲੱਖ ਵਲੰਟੀਅਰ ਨਾਮਜ਼ਦ ਹਨ। ਉਨ੍ਹਾਂ ਕਿਹਾ,"ਲਗਭਗ 1.83 ਕਰੋੜ ਸਿਖਿਆਰਥੀ ਪਹਿਲਾਂ ਹੀ ਮੁੱਢਲੀ ਸਾਖਰਤਾ ਅਤੇ ਅੰਕਾਂ ਦੇ ਮੁਲਾਂਕਣ 'ਚ ਸ਼ਾਮਲ ਹੋ ਚੁੱਕੇ ਹਨ, ਜਿਸ ਦੀ ਸਫਲਤਾ ਦਰ 90 ਫੀਸਦੀ ਹੈ। ਇਹ ਪ੍ਰੋਗਰਾਮ ਹੁਣ 26 ਭਾਰਤੀ ਭਾਸ਼ਾਵਾਂ 'ਚ ਸਿੱਖਣ ਸਮੱਗਰੀ ਪ੍ਰਦਾਨ ਕਰਦਾ ਹੈ, ਜੋ ਸਾਖਰਤਾ ਨੂੰ ਸੱਚਮੁੱਚ ਸਮਾਵੇਸ਼ੀ ਬਣ ਰਹੀ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8