DGP ਪ੍ਰਸ਼ਾਂਤ ਕੁਮਾਰ ਨੇ ਲਗਾਈ ਸੰਗਮ ''ਚ ਡੁਬਕੀ

Wednesday, Jan 22, 2025 - 05:16 PM (IST)

DGP ਪ੍ਰਸ਼ਾਂਤ ਕੁਮਾਰ ਨੇ ਲਗਾਈ ਸੰਗਮ ''ਚ ਡੁਬਕੀ

ਮਹਾਕੁੰਭ ਨਗਰ- ਉੱਤਰ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਨੇ ਬੁੱਧਵਾਰ ਨੂੰ ਗੰਗਾ-ਯਮੁਨਾ ਅਤੇ ਸਰਸਵਤੀ ਦੇ ਸੰਗਮ 'ਚ ਆਸਥਾ ਦੀ ਡੁਬਕੀ ਲਗਾਈ। ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਨੇ ਬੁੱਧਵਾਰ ਨੂੰ ਪਤਿਤ ਪਾਵਨੀ ਗੰਗਾ, ਸ਼ਯਾਮਲ ਯਮੁਨਾ ਅਤੇ ਸਲਿਲਾ ਸਵਰੂਪ 'ਚ ਸਰਸਵਤੀ ਦੇ ਸੰਗਮ 'ਚ ਆਸਥਾ ਦੀ ਡੁਬਕੀ ਲਗਾਈ।

ਇਸ ਤੋਂ ਬਾਅਦ ਉਨ੍ਹਾਂ ਨੇ ਭਗਵਾਨ ਭਾਸਕਰ ਨੂੰ ਅਰਘ ਦੇਣ ਦੇ ਨਾਲ ਹੀ ਮਾਂ ਗੰਗਾ ਦੀ ਪੂਜਾ ਕੀਤੀ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨਾਲ ਦੌਰਾ ਕਰ ਕੇ ਮੇਲੇ 'ਚ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਦਾ ਜ਼ਿਆਦਾਤਰ ਜ਼ੋਰ ਜਲ ਪੁਲਸ ਅਤੇ ਡੁੱਬਣ ਤੋਂ ਬਚਾਉਣ ਵਾਲਿਆਂ ਅਤੇ ਮਹਾਕੁੰਭ 'ਚ ਅੱਗ ਤੋਂ ਬਚਾਅ ਅਤੇ ਇਸ ਦੇ ਪ੍ਰਤੀ ਜਾਗਰੂਕਤਾ 'ਤੇ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News