ਅਕਸ਼ੇ ਕੁਮਾਰ ਨੇ ਨਿਰਦੇਸ਼ਕ ਪ੍ਰਿਯਦਰਸ਼ਨ ਨੂੰ ਜਨਮਦਿਨ ''ਤੇ ਦਿੱਤਾ ਖ਼ਾਸ ਤੋਹਫ਼ਾ, ਵਿਦਿਆ ਬਾਲਨ ਦੀ ਹੋਈ ਅਚਾਨਕ ਐਂਟਰੀ

Friday, Jan 30, 2026 - 01:53 PM (IST)

ਅਕਸ਼ੇ ਕੁਮਾਰ ਨੇ ਨਿਰਦੇਸ਼ਕ ਪ੍ਰਿਯਦਰਸ਼ਨ ਨੂੰ ਜਨਮਦਿਨ ''ਤੇ ਦਿੱਤਾ ਖ਼ਾਸ ਤੋਹਫ਼ਾ, ਵਿਦਿਆ ਬਾਲਨ ਦੀ ਹੋਈ ਅਚਾਨਕ ਐਂਟਰੀ

ਮੁੰਬਈ -  ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਮਸ਼ਹੂਰ ਨਿਰਦੇਸ਼ਕ ਪ੍ਰਿਯਦਰਸ਼ਨ ਦੇ 69ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਇਕ ਬਹੁਤ ਹੀ ਮਜ਼ੇਦਾਰ ਅਤੇ ਯਾਦਗਾਰ ਸਰਪ੍ਰਾਈਜ਼ ਦਿੱਤਾ ਹੈ। ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਪ੍ਰਿਯਦਰਸ਼ਨ ਨੂੰ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ, ਪਰ ਇਸ ਵੀਡੀਓ ਦਾ ਮੁੱਖ ਖਿੱਚ ਦਾ ਕੇਂਦਰ ਅਦਾਕਾਰਾ ਵਿਦਿਆ ਬਾਲਨ ਦੀ ਐਂਟਰੀ ਰਹੀ।

'ਭੂਲ ਭੁਲਈਆ' ਦੀ ਜੋੜੀ ਫਿਰ ਆਈ ਨਜ਼ਰ
ਅਕਸ਼ੇ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਉਹ ਲੱਕੜ ਦੇ ਘੋੜੇ 'ਤੇ ਬੈਠ ਕੇ ਪ੍ਰਿਯਦਰਸ਼ਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਉਨ੍ਹਾਂ ਦਾ ਇਕ ਦੋਸਤ ਵੀ ਉਨ੍ਹਾਂ ਨੂੰ ਵਿਸ਼ ਕਰਨਾ ਚਾਹੁੰਦਾ ਹੈ। ਇਸ ਤੋਂ ਤੁਰੰਤ ਬਾਅਦ ਵਿਦਿਆ ਬਾਲਨ ਇਕ ਖਿਡੌਣਾ ਘਰ  ਵਿਚੋਂ ਬਾਹਰ ਨਿਕਲਦੀ ਹੈ ਅਤੇ ਪ੍ਰਿਯਦਰਸ਼ਨ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੰਦੀ ਹੈ। ਜ਼ਿਕਰਯੋਗ ਹੈ ਕਿ ਇਸ ਤਿਕੜੀ (ਅਕਸ਼ੇ, ਵਿਦਿਆ ਅਤੇ ਪ੍ਰਿਯਦਰਸ਼ਨ) ਨੇ ਸਾਲ 2007 ਵਿਚ ਸੁਪਰਹਿੱਟ ਫਿਲਮ 'ਭੂਲ ਭੁਲਈਆ' ਵਿਚ ਇਕੱਠੇ ਕੰਮ ਕੀਤਾ ਸੀ।

ਨਵੀਂ ਫਿਲਮ 'ਭੂਤ ਬੰਗਲਾ' ਦਾ ਐਲਾਨ
ਪ੍ਰਿਯਦਰਸ਼ਨ ਹੁਣ ਅਕਸ਼ੇ ਕੁਮਾਰ ਨਾਲ ਆਪਣੀ ਅਗਲੀ ਫਿਲਮ 'ਭੂਤ ਬੰਗਲਾ' ਲੈ ਕੇ ਆ ਰਹੇ ਹਨ। ਇਸ ਫਿਲਮ ਵਿਚ ਅਕਸ਼ੇ ਕੁਮਾਰ ਦੇ ਨਾਲ ਪਰੇਸ਼ ਰਾਵਲ, ਤੱਬੂ, ਰਾਜਪਾਲ ਯਾਦਵ, ਵਾਮਿਕਾ ਗੱਬੀ ਅਤੇ ਮਿਥਿਲਾ ਪਾਲਕਰ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਫਿਲਮ 2 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

ਪ੍ਰਿਯਦਰਸ਼ਨ ਦਾ ਸ਼ਾਨਦਾਰ ਫਿਲਮੀ ਸਫ਼ਰ
ਨਿਰਦੇਸ਼ਕ ਪ੍ਰਿਯਦਰਸ਼ਨ ਭਾਰਤੀ ਸਿਨੇਮਾ ਦੇ ਇਕ ਬਹੁਤ ਹੀ ਸਤਿਕਾਰਤ ਨਾਮ ਹਨ। ਉਨ੍ਹਾਂ ਨੇ ਸਾਲ 1982 ਤੋਂ ਹੁਣ ਤੱਕ ਮਲਿਆਲਮ, ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਕਈ ਭਾਸ਼ਾਵਾਂ ਵਿਚ 98 ਤੋਂ ਵੱਧ ਫਿਲਮਾਂ ਦਾ ਨਿਰਦੇਸ਼ ਕੀਤਾ ਹੈ। ਉਨ੍ਹਾਂ ਦੀ ਨਵੀਂ ਫਿਲਮ 'ਭੂਤ ਬੰਗਲਾ' ਨੂੰ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਅਤੇ ਅਕਸ਼ੇ ਕੁਮਾਰ ਦੀ ਕੇਪ ਆਫ ਗੁੱਡ ਫਿਲਮਜ਼ ਵੱਲੋਂ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


author

Sunaina

Content Editor

Related News