DGP ਦੇ ਵਿਵਾਦਪੂਰਨ ਬਿਆਨ: ਜੇਕਰ ਕੋਈ ਤੁਹਾਡੀ ਮਾਂ-ਭੈਣ ਦੀ ਬੇਇੱਜ਼ਤੀ ਕਰਦਾ ਹੈ ਤਾਂ ਉਸ ਨੂੰ ਜਾਨੋ ਮਾਰ ਦਿਓ

05/27/2016 12:00:11 PM

ਹਰਿਆਣਾ— ਇੱਥੋਂ ਦੇ ਡੀ.ਜੀ.ਪੀ. ਕੇ.ਪੀ. ਸਿੰਘ ਇਕ ਬਿਆਨ ਤੋਂ ਬਾਅਦ ਵਿਵਾਦਾਂ ''ਚਘਿਰ ਗਏ ਹਨ। ਇਕ ਸੈਮੀਨਾਰ ਦੌਰਾਨ ਡੀ.ਜੀ.ਪੀ. ਨੇ ਕਿਹਾ ਕਿ ਜੇਕਰ ਅਪਰਾਧੀ ਬਲਾਤਕਾਰ ਵਰਗੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਜਾਂ ਫਿਰ ਕਿਸੇ ਸੰਪਤੀ ਨੂੰ ਸਾੜਦਾ ਹੈ ਤਾਂ ਆਮ ਆਦਮੀ ਨੂੰ ਵੀ ਅਜਿਹੇ ਅਪਰਾਧੀ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ। 
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਤੁਹਾਡੇ ਸਾਹਮਣੇ ਕਿਸੇ ਮਾਂ-ਭੈਣ ਦੀ ਬੇਇੱਜ਼ਤੀ ਕਰਦਾ ਹੈ ਤਾਂ ਕਾਨੂੰਨ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਉਸ ਦਾ ਜਾਨ ਲੈ ਲਵੋ। ਡੀ.ਪੀ.ਜੀ. ਦੇ ਬਿਆਨ ''ਤੇ ਕਈ ਦਲਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਨਾਲ ਹੀ ਸੀਨੀਅਰ ਪੁਲਸ ਅਧਿਕਾਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।


Disha

News Editor

Related News