DGCA ਨੇ ਸਪਾਇਸ ਜੈੱਟ ਦੇ ਦੋ ਅਤੇ ਏਅਰ ਇੰਡੀਆ ਦੇ ਇਕ ਪਾਇਲਟ ਨੂੰ ਕੀਤਾ ਮੁਅੱਤਲ

07/16/2019 7:36:04 PM

ਨਵੀਂ ਦਿੱਲੀ— ਨਾਗਰ ਹਵਾਬਾਜ਼ੀ ਜਨਰਲ ਡਾਇਰੈਕਟਰ ਨੇ ਮੰਗਲਵਾਰ ਨੂੰ ਹਵਾਬਾਜ਼ੀ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਅੱਜ ਤਿੰਨ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ। ਇਸ 'ਚ ਦੋ ਸਪਾਇਸ ਜੈੱਟ ਦੇ ਪਾਇਲਟ ਤੇ ਏਅਰ ਇੰਡੀਆ ਦਾ ਇਕ ਪਾਇਲਟ ਸ਼ਾਮਲ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਇਕ ਕੈਬਿਨ ਕਰੂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।


Inder Prajapati

Content Editor

Related News