ITBP ਦੇ ਜਵਾਨਾਂ ਨੂੰ ਬਹਾਦਰੀ ਦਾ ਤਮਗਾ ਦੇਣ 17,500 ਕਿਲੋਮੀਟਰ ਦੀ ਉਚਾਈ ''ਤੇ ਪੁੱਜੇ DG

09/05/2020 2:33:10 AM

ਨਵੀਂ ਦਿੱਲੀ - ਚੀਨ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਆਪਣੇ ਜਵਾਨਾਂ ਦਾ ਮਨੋਬਲ ਵਧਾਉਣ ਡਾਇਰੈਕਟਰ ਜਨਰਲ ਦੁਆਰਾ ਲੱਗਭੱਗ 300 ਕਿਲੋਮੀਟਰ ਦੀ ਦੂਰੀ 17,500 ਫੁੱਟ ਦੀ ਉਚਾਈ ਪਾਰ ਕਰਦੇ ਹੋਏ ਲਗਾਤਾਰ ਸੜਕ ਮਾਰਗ ਰਾਹੀਂ ਤੈਅ ਕੀਤੀ ਗਈ, ਇਸਦੇ ਨਾਲ ਹੀ ਸਰਹੱਦੀ ਇਲਾਕਿਆਂ 'ਚ 6 ਰਾਤ ਤੱਕ ਲਗਾਤਾਰ ਜਵਾਨਾਂ ਵਿਚਾਲੇ ਰਹੇ, ਦੌਰੇ ਦੌਰਾਨ ਮੋਹਰੀ ਚੌਕੀਆਂ 'ਚ ਉਪਲੱਬਧ ਬੁਨਿਆਦੀ ਢਾਂਚੇ ਅਤੇ ਲੌਜਿਸਟਿਕ ਸਿਸਟਮ ਆਦਿ ਦੀ ਵੀ ਸਮੀਖਿਆ ਕੀਤੀ ਗਈ।

ਚੀਨ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਤਾਇਨਾਤ ਅਣਗਿਣਤ ਜਵਾਨਾਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦੀ ਬਹਾਦਰੀ, ਹੌਂਸਲੇ ਨੂੰ ਵਧਾਉਣ ਲਈ ਆਈ.ਟੀ.ਬੀ.ਪੀ. ਦੇ ਡਾਇਰੈਕਟਰ ਜਨਰਲ ਐੱਸ. ਐੱਸ. ਦੇਸਵਾਲ ਇੱਕ ਹਫ਼ਤੇ ਤੱਕ ਉਸੇ ਸਰਹੱਦੀ ਇਲਾਕਿਆਂ 'ਚ ਰਹਿੰਦੇ ਹੋਏ ਆਪਣੇ ਜਵਾਨਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰਦੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਸੁਣਿਆ ਅਤੇ ਉਨ੍ਹਾਂ ਦੀਆਂ ਤਮਾਮ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਜਵਾਨਾਂ ਨਾਲ ਰਹਿਣਾ ਅਤੇ ਖਾਣ-ਪੀਣ ਸਮੇਤ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਹੋਰ ਬਿਹਤਰ ਤਰੀਕੇ ਨਾਲ ਸੁਰੱਖਿਅਤ ਰੱਖਣਾ ਹੈ ਅਤੇ ਕਿਵੇਂ ਸਰਹੱਦੀ ਪਹਿਰੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ ਇਨ੍ਹਾਂ ਮਾਮਲਿਆਂ 'ਤੇ ਵੀ ਚਰਚਾ ਕੀਤੀ ਗਈ।

ITBP ਦੇ ਡੀ.ਜੀ. ਨੇ ਆਪਣੇ ਜਵਾਨਾਂ ਕੋਲ ਜਾ ਕੇ ਕੀਤਾ ਸਨਮਾਨਿਤ
ਪਿਛਲੇ ਮਹੀਨੇ 15 ਅਗਸਤ ਦੇ ਸ਼ੁੱਭ ਮੌਕੇ ਬਹਾਦਰੀ ਲਈ 291 ਜਵਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਡਾਇਰੈਕਟਰ ਜਨਰਲ ਆਈ.ਟੀ.ਬੀ.ਪੀ. ਨੇ ਲੱਦਾਖ 'ਚ 291 ਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਤਮਗਾ ਸਮੇਤ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਪੂਰਬੀ ਲੱਦਾਖ 'ਚ ਬਹਾਦਰੀ ਲਈ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ। ITBP ਦੇ ਇੱਕ ਜਵਾਨ ਜਿਸ ਨੂੰ ਸਨਮਾਨਿਤ ਕੀਤਾ ਗਿਆ ਉਸ ਦੇ ਮੁਤਾਬਕ ਪਹਿਲੀ ਵਾਰ ਅਜਿਹਾ ਮੌਕਾ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਤੁਹਾਡੀ ਡਿਊਟੀ ਹੁੰਦੀ ਹੈ। ਉਥੇ ਹੀ ਪਹੁੰਚ ਕੇ ਖੁਦ ਡੀ.ਜੀ. ਸਾਹਿਬ ਆਪਣੇ ਜਵਾਨਾਂ ਨੂੰ ਬਹਾਦਰੀ ਦਾ ਤਮਗਾ ਸੌਂਪ ਰਹੇ ਹਨ। ਇਹ ਸਾਡੇ ਸਾਰੇ ਜਵਾਨਾਂ ਲਈ ਵੀ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਸੀ।


Inder Prajapati

Content Editor

Related News