ਹੁਣ ਤੱਕ 56.60 ਕਰੋੜ ਸ਼ਰਧਾਲੂਆਂ ਨੇ ਕੀਤਾ ਸੰਗਮ ’ਚ ਇਸ਼ਨਾਨ
Wednesday, Feb 19, 2025 - 12:45 PM (IST)

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ 13 ਜਨਵਰੀ ਨੂੰ ਪ੍ਰਯਾਗਰਾਜ ’ਚ ਸ਼ੁਰੂ ਹੋਏ ਮਹਾਕੁੰਭ ਦੌਰਾਨ ਹੁਣ ਤੱਕ 55 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਸੰਗਮ ’ਚ ਡੁਬਕੀ ਲਗਾ ਚੁੱਕੇ ਹਨ। ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੰਗਲਵਾਰ ਰਾਤ 8 ਵਜੇ ਤੱਕ 1.25 ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ ’ਚ ਡੁਬਕੀ ਲਗਾਈ। 13 ਜਨਵਰੀ ਤੋਂ 18 ਫਰਵਰੀ ਤੱਕ ਡੁਬਕੀ ਲਗਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 56.60 ਕਰੋੜ ਤਕ ਪਹੁੰਚ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ 55 ਕਰੋੜ ਤੋਂ ਵੱਧ ਸ਼ਰਧਾਲੂਆਂ ਦਾ ਆਗਮਨ ਮਨੁੱਖੀ ਇਤਿਹਾਸ ’ਚ ਕਿਸੇ ਵੀ ਧਾਰਮਿਕ, ਸੱਭਿਆਚਾਰਕ ਜਾਂ ਸਮਾਜਿਕ ਸਮਾਗਮ ’ਚ ਸਭ ਤੋਂ ਵੱਡੀ ਭਾਗੀਦਾਰੀ ਹੈ। ਇਹ ਮਹਾਕੁੰਭ ਮੇਲਾ 26 ਫਰਵਰੀ (ਮਹਾਸ਼ਿਵਰਾਤਰੀ) ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਸੜਕਾਂ ਤੇ ਗਲੀਆਂ ’ਚ ਭੀੜ, 12 ਕਿਲੋਮੀਟਰ ਤੱਕ ਪੈਦਲ ਚੱਲ ਰਹੇ ਲੋਕ
ਮਹਾਕੁੰਭ ’ਚ ਸ਼ਰਧਾਲੂਆਂ ਦੀ ਭੀੜ ਘੱਟ ਨਹੀਂ ਹੋ ਰਹੀ। ਇਕ ਪਾਸੇ ਸੜਕਾਂ ’ਤੇ ਵਾਹਨ ਰੇਂਗ ਰਹੇ ਹਨ, ਦੂਜੇ ਪਾਸੇ ਸੰਗਮ ਵਿਖੇ ਕਿਸ਼ਤੀਆਂ ਦਾ ਜਾਮ ਲੱਗ ਗਿਆ ਹੈ। ਸੰਗਮ ਵੱਲ ਜਾਣ ਵਾਲੀਆਂ ਸੜਕਾਂ ’ਤੇ ਲੰਬਾ ਜਾਮ ਹੈ। ਸ਼ਟਲ ਬੱਸਾਂ ਅਤੇ ਈ-ਰਿਕਸ਼ਾ ਚੱਲ ਰਹੇ ਹਨ ਪਰ ਭਾਰੀ ਭੀੜ ਕਾਰਨ ਸ਼ਰਧਾਲੂਆਂ ਨੂੰ ਸੰਗਮ ਤੱਕ ਪਹੁੰਚਣ ਲਈ 10-12 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8