‘ਫਿਰ ਵਿਵਾਦਾਂ ’ਚ ਫਸੇ ਦੇਵੇਂਦਰ ਫੜਨਵੀਸ’

Monday, Mar 21, 2022 - 11:01 AM (IST)

‘ਫਿਰ ਵਿਵਾਦਾਂ ’ਚ ਫਸੇ ਦੇਵੇਂਦਰ ਫੜਨਵੀਸ’

ਨਵੀਂ ਦਿੱਲੀ– ਮਹਾਰਾਸ਼ਟਰ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸੂਬੇ ਦੀਆਂ ਮਹੱਤਵਪੂਰਨ ਸੂਚਨਾਵਾਂ ਤਕ ਪਹੁੰਚ ਰੱਖਣ ਦੇ ਦੋਸ਼ਾਂ ਵਿਚ ਘਿਰ ਗਏ ਹਨ। ਉਹ ਕਈ ਮੌਕਿਆਂ ’ਤੇ ਸਰਕਾਰ ਅਤੇ ਉਸ ਵਿਚ ਸ਼ਾਮਲ ਪਾਰਟੀਆਂ ਨੂੰ ਬੇਨਕਾਬ ਕਰਨ ਲਈ ਪੈੱਨ ਡ੍ਰਾਈਵ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਆਏ ਹਨ। ਇਸ ਨਾਲ ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਸਬੰਧ ਵੀ ਹੋਰ ਅਣਸੁਖਾਵੇਂ ਹੋਏ ਹਨ। ਦੋਸ਼ ਲਾਇਆ ਜਾ ਰਿਹਾ ਹੈ ਕਿ ਫੜਨਵੀਸ ਦੇ ਕੋਲ ਸਰਕਾਰ ਦੇ ਕਾਲ ਡਾਟਾ ਰਿਕਾਰਡ, ਟੈਲੀਫੋਨ ਇੰਟਰਸੈਪਟ, ਵੀਡੀਓ ਫੁਟੇਜ ਅੇਤ ਪੁਲਸ ਲਈ ਜਾਰੀ ਕੀਤੇ ਗਏ ਨਿਰਦੇਸ਼ ਸਿੱਧੇ ਪਹੁੰਚ ਰਹੇ ਹਨ। ਦੋਸ਼ ਹੈ ਕਿ ਪਿਛਲੇ ਇਕ ਸਾਲ ਵਿਚ ਘੱਟ ਤੋਂ ਘੱਟ ਅੱਧੀ ਦਰਜਨ ਵਾਰ ਫੜਨਵੀਸ ਨੇ ਸਰਕਾਰ ਨੂੰ ਅਤੇ ਸਰਕਾਰ ਵਿਚ ਸ਼ਾਮਲ ਪਾਰਟੀਆਂ ਨੂੰ ਬਹੁਤ ਹੀ ਅਹਿਮ ਸੂਚਨਾਵਾਂ ਦਾ ਇਸਤੇਮਾਲ ਕਰਦੇ ਹੋਏ ਬੇਨਕਾਬ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜਿਹੀਆਂ ਸੂਚਨਾਵਾਂ ਤਕ ਬਿਨਾਂ ਖੁਫੀਆਂ ਏਜੰਸੀਆਂ ਦੀ ਮਦਦ ਤੋਂ ਪਹੁੰਚ ਸੰਭਵ ਨਹੀਂ ਹੈ। ਫੜਨਵੀਸ ਤਕ ਸੂਚਨਾਵਾਂ ਦੀ ਅਜਿਹੀ ਪਹੁੰਚ ਨੇ ਸੂਬਾ ਅਤੇ ਕੇਂਦਰ ਵਿਚਾਲੇ ਸਬੰਧ ਅਣਸੁਖਾਵੇਂ ਕਰ ਦਿੱਤੇ ਹਨ। ਐੱਨ.ਸੀ.ਪੀ. ਅਤੇ ਕਾਂਗਰਸ ਨੂੰ ਇਹ ਦੋਸ਼ ਲਗਾਉਣ ਦਾ ਮੌਕਾ ਮਿਲਿਆ ਹੈ ਕਿ ਕੇਂਦਰੀ ਏਜੰਸੀਆਂ ਸੂਬੇ ਵਿਚ ਬੇਲੋੜੀ ਦਖਲਅੰਦਾਜ਼ੀ ਕਰ ਰਹੀਆਂ ਹਨ। 

ਖੁਫੀਆ ਏਜੰਸੀਆਂ ਤੋਂ ਮਦਦ
ਪਿਛਲੇ ਇਕ ਸਾਲ ’ਚ ਘੱਟ ਤੋਂ ਘੱਟ ਅੱਧੀ ਦਰਜਨ ਵਾਰ ਅਜਿਹਾ ਹੋਇਆ ਹੈ ਜਦੋਂ ਫੜਨਵੀਸ ਨੇ ਸਰਕਾਰ ਨੂੰ ਅਤੇ ਸਰਕਾਰ ’ਚ ਸ਼ਾਮਿਲ ਪਾਰਟੀਆਂ ਨੂੰ ਬਹੁਤ ਹੀ ਵਰਗੀਕ੍ਰਿਤ ਸੂਚਨਾਵਾਂ ਦੀ ਵਰਤੋਂ ਕਰਦੇ ਹੋਏ ਬੇਨਕਾਬ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜਿਹੀਆਂ ਸੂਚਨਾਵਾਂ ਤੱਕ ਬਿਨਾਂ ਖੁਫੀਆ ਏਜੰਸੀਆਂ ਦੀ ਮਦਦ ਦੇ ਪਹੁੰਚ ਸੰਭਵ ਨਹੀਂ ਹੈ। ਫੜਨਵੀਸ ਤੱਕ ਸੂਚਨਾਵਾਂ ਦੀ ਅਜਿਹੀ ਪਹੁੰਚ ਨੇ ਸੂਬਾ ਅਤੇ ਕੇਂਦਰ ਦੇ ਸਬੰਧਾਂ ’ਚ ਹੋਰ ਖਟਾਸ ਪੈਦਾ ਕਰ ਦਿੱਤੀ ਹੈ। ਇਸ ਤੋਂ ਇਹ ਸੰਕੇਤ ਵੀ ਪੈਦਾ ਹੋ ਰਹੇ ਹਨ ਕਿ ਕੇਂਦਰੀ ਏਜੰਸੀਆਂ ਸੂਬੇ ’ਚ ਬੇਲੋੜੀ ਦਖਲ ਦੇ ਰਹੀਆਂ ਹਨ।

ਫੜਨਵੀਸ ਬਿਊਰੋ ਆਫ ਇਨਵੈਸਟੀਗੇਸ਼ਨ
ਐੱਨ. ਸੀ. ਪੀ. ਨੇਤਾ ਸ਼ਰਦ ਪਵਾਰ ਨੇ ਲੰਘੀ 9 ਮਾਰਚ ਨੂੰ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਦੀਆਂ ਅਜਿਹੀਆਂ ਗੁਪਤ ਸੂਚਨਾਵਾਂ ਸਿਰਫ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀ ਮਦਦ ਨਾਲ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ, ਫੜਨਵੀਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਨ੍ਹਾਂ ਤੱਕ ਇਹ ਸੂਚਨਾਵਾਂ ਕਿਵੇਂ ਪਹੁੰਚ ਰਹੀਆਂ ਹਨ। 14 ਮਾਰਚ ਨੂੰ ਇਕ ਪੱਤਰਕਾਰ ਸੰਮੇਲਨ ’ਚ ਜਦੋਂ ਉਨ੍ਹਾਂ ਨੂੰ ਇਸ ’ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਹਾਰਾਸ਼ਟਰ ’ਚ ਕੋਈ ਫੜਨਵੀਸ ਬਿਊਰੋ ਆਫ ਇਨਵੇਸਟੀਗੇਸ਼ਨ ਕੰਮ ਕਰ ਰਹੀ ਹੈ।

ਸੂਬਾ ਸਰਕਾਰ ਤੋਂ ਪਹਿਲਾਂ ਸੂਚਨਾਵਾਂ
ਪਿਛਲੇ ਸਾਲ ਜਦੋਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਤਾਂ ਸੂਬੇ ਦੀ ਠਾਕਰੇ ਸਰਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਜਿਲੇਟਿਨ ਨਾਲ ਭਰੀ ਸਕਾਰਪਿਓ ’ਤੇ ਜ਼ਿਆਦਾ ਕੁਝ ਦੱਸਣ ਦੀ ਸਥਿਤੀ ’ਚ ਨਹੀਂ ਸੀ, ਉਦੋਂ ਸਦਨ ’ਚ ਫੜਨਵੀਸ ਨੇ ਸਕਾਰਪਿਓ ਦੇ ਮਾਲਿਕ ਮਨਸੁਖ ਹਿਰੇਨ ਦੀ ਕਾਲ ਡਿਟੇਲ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਸੀ ਕਿ ਜਿਸ ਨੇ ਵਾਹਨ ਗੁੰਮ ਹੋਣ ਦੀ ਰਿਪੋਰਟ ਦਰਜ ਕਰਾਈ ਸੀ ਉਸ ਨੇ ਉਸ ਨੰਬਰ ’ਤੇ ਕਈ ਕਾਲਾਂ ਕੀਤੀਆਂ ਸਨ, ਜੋ ਸਜਿਨ ਹਿੰਦੁਰਾਵ ਵਝੇ ਦੇ ਨਾਂ ਨਾਲ ਰਜਿਸਟਰਡ ਹੈ। ਵਝੇ ਹੀ ਉਸ ਸਮੇਂ ਇਸ ਕੇਸ ਦਾ ਜਾਂਚ ਅਧਿਕਾਰੀ ਸੀ।

ਹਿਰੇਨ ਦੀ ਸੀ. ਡੀ. ਆਰ. ਕਿਵੇਂ ਹੱਥ ਲੱਗੀ
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਿਰੇਨ ਦੀ ਕਾਲ ਡਿਟੇਲ ਰਿਪੋਰਟ (ਸੀ. ਡੀ. ਆਰ.) ਫੜਨਵੀਸ ਦੇ ਹੱਥ ਕਿਵੇਂ ਲੱਗੀ। ਸੀ. ਡੀ. ਆਰ. ਤੱਕ ਸਿਰਫ ਖੁਫੀਆ ਏਜੰਸੀਆਂ ਦੀ ਹੀ ਪਹੁੰਚ ਹੁੰਦੀ ਹੈ। ਉਹ ਜਦੋਂ ਸੂਬੇ ਦੇ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਤੱਕ ਅਜਿਹੀਆਂ ਸੂਚਨਾਵਾਂ ਆ ਸਕਦੀਆਂ ਸਨ ਪਰ ਹੁਣ ਉਹ ਸਿਰਫ ਵਿਰੋਧੀ ਧਿਰ ਦੇ ਨੇਤਾ ਹਨ। ਪਿਛਲੇ ਸਾਲ 23 ਮਾਰਚ ਨੂੰ ਫੜਨਵੀਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਆਈ. ਪੀ. ਐੱਸ. ਅਤੇ ਗੈਰ ਆਈ. ਪੀ. ਐੱਸ. ਪੁਲਸ ਅਧਿਕਾਰੀਆਂ ਦੀ ਗੱਲਬਾਤ ਦਾ ਇਕ ਪੈੱਨ ਡ੍ਰਾਈਵ ’ਚ 6.3 ਜੀ. ਬੀ. ਡਾਟਾ ਹੈ। ਇਸ ਨੇ ਠਾਕਰੇ ਸਰਕਾਰ ਦੇ ਚਿਹਰੇ ਦਾ ਰੰਗ ਉੱਡਾ ਦਿੱਤਾ ਸੀ।

ਫਿਰ ਪੈੱਨ ਡ੍ਰਾਈਵ ਦੇ ਨਾਲ ਪ੍ਰਗਟ ਹੋਏ
8 ਮਾਰਚ ਨੂੰ ਮੌਜੂਦਾ ਵਿਧਾਨ ਸਭਾ ਸੈਸ਼ਨ ਦੌਰਾਨ ਫੜਨਵੀਸ ਇਕ ਵਾਰ ਫਿਰ ਪੈੱਨ ਡ੍ਰਾਈਵ ਦੇ ਨਾਲ ਪ੍ਰਗਟ ਹੋਏ। ਇਸ ਵਾਰ ਉਨ੍ਹਾਂ ਨੇ ਵਿਸ਼ੇਸ਼ ਸਰਕਾਰੀ ਵਕੀਲ ਪ੍ਰਵੀਣ ਚਵਾਣ ਨੂੰ ਘੇਰਿਆ। ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫੜਨਵੀਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ 125 ਘੰਟੇ ਦੀ ਫੁਟੇਜ ਹੈ।

ਪਵਾਰ ਆਏ ਗੁੱਸੇ ’ਚ
ਕੈਮਰੇ ਚਵਾਨ ਦੇ ਦਫ਼ਤਰ ’ਚ ਚੁੱਪ-ਚਪੀਤੇ ਲਾਏ ਗਏ ਸਨ। ਇਸ ਨੇ ਸ਼ਰਦ ਪਵਾਰ ਦੀ ਨਾਰਾਜ਼ਗੀ ਵਧਾ ਦਿੱਤੀ। ਪਵਾਰ ਨੇ ਫੜਨਵੀਸ ਨੂੰ ਸਿੱਧਾ ਘੇਰਿਆ ਕਿ ਤੁਹਾਨੂੰ ਕੋਈ ਤਾਕਤਵਰ ਖੁਫੀਆ ਏਜੰਸੀ ਇਹ ਸਭ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਅਜਿਹੀਆਂ ਏਜੰਸੀਆਂ ਸਿਰਫ ਕੇਂਦਰ ਸਰਕਾਰ ਦੇ ਕੋਲ ਹਨ। ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਵੀ ਫੜਨਵੀਸ ਨੂੰ ਜ਼ਿੰਮੇਵਾਰ ਬਣਨ ਦੀ ਸਲਾਹ ਦਿੰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਉਨ੍ਹਾਂ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ, ਜੋ ਸੂਬੇ ਦੀਆਂ ਸੂਚਨਾਵਾਂ ਨੂੰ ਬੇਲੋੜੇ ਤਰੀਕੇ ਨਾਲ ਰਿਕਾਰਡ ਕਰ ਕੇ ਲੀਕ ਕਰ ਰਹੇ ਹਨ।


author

Rakesh

Content Editor

Related News