ਕੁੱਲੂ ''ਚ ਇਸ ਦਿਨ ਹੋਵੇਗਾ ਦੇਵ ਸੰਸਦ ਦਾ ਆਯੋਜਨ

11/16/2019 6:38:18 PM

ਸ਼ਿਮਲਾ—ਹਿਮਾਚਲ ਦੇ ਕੁੱਲੂ ਜ਼ਿਲੇ 'ਚ ਅੱਜ ਵੀ ਅਜਿਹੀ ਅਨੋਖੀ ਧਰਮ ਸੰਸਦ ਲੱਗਦੀ ਹੈ, ਜਿੱਥੇ ਇਨਸਾਨਾਂ ਦੇ ਨਾਲ-ਨਾਲ ਦੇਵੀ-ਦੇਵਤਿਆਂ ਦੇ ਮਾਮਲੇ ਵੀ ਨਿਪਟਾਏ ਜਾਂਦੇ ਹਨ। ਰਘੂਨਾਥਪੁਰ 'ਚ 24 ਨਵੰਬਰ ਨੂੰ ਦੇਵ ਸੰਸਦ ਦਾ ਆਯੋਜਨ ਕੀਤਾ ਜਾਵੇਗਾ। ਸਥਾਨਿਕ ਭਾਸ਼ਾ 'ਚ ਦੇਵ ਸੰਸਦ ਨੂੰ 'ਜਗਤੀ' ਵੀ ਕਿਹਾ ਜਾਂਦਾ ਹੈ।  ਜਗਤੀ 'ਚ ਭਾਗ ਲੈਣ ਲਈ ਕੁੱਲੂ ਜ਼ਿਲੇ ਦੇ 300 ਤੋਂ ਜ਼ਿਆਦਾ ਦੇਵੀ-ਦੇਵਤਿਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਇਸ ਜਗਤੀ 'ਚ ਭਾਗ ਲੈਣ ਲਈ ਧੂਮਬਲ ਨਾਗ ਦੇਵਤਾ ਵਿਸ਼ੇਸ ਤੌਰ 'ਤੇ ਮੌਜੂਦ ਹੋਣਗੇ। ਜਾਣਕਾਰੀ ਦਿੰਦੇ ਹੋਏ ਭਗਵਾਨ ਰਘੂਨਾਥ ਦੇ ਮੁੱਖ ਛੜੀਬਰਦਾਰ ਮਹੇਸ਼ਵਰ ਸਿੰਘ ਨੇ ਕਿਹਾ ਹੈ ਕਿ ਦੁਸ਼ਹਿਰੇ ਦੇ ਤਿਉਹਾਰ ਤੋਂ ਬਾਅਦ ਉਝੀ ਘਾਟੀ ਦੇ ਨਾਗ ਧੁਮਬਲ ਦੇਵਤਾ ਨੇ ਜਗਤੀ ਕਰਨ ਦੇ ਨਿਰਦੇਸ਼ ਦਿੱਤੇ ਸੀ।

ਦੇਵਤਿਆਂ ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਦੇਵੀ ਦੇਵਤਿਆਂ ਦੇ ਕਾਰਦਾਰ ਸੰਘ ਨਾਲ ਵੀ ਚਰਚਾ ਕੀਤੀ ਅਤੇ 24 ਨਵੰਬਰ ਨੂੰ ਜਗਤੀ ਕਰਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹੇਸ਼ਵਰ ਸਿੰਘ ਨੇ ਕਿਹਾ ਹੈ ਕਿ ਆਯੋਜਨ ਦੌਰਾਨ ਨਾਗ ਦੇਵਤਾ ਦਾ ਰੱਥ ਵਿਸ਼ੇਸ਼ ਤੌਰ 'ਤੇ ਮੌਜੂਦ ਹੋਵੇਗਾ। ਹੋਰ ਦੇਵੀ-ਦੇਵਤਿਆਂ ਦੇ ਚਿੰਨ ਪੁਜਾਰੀ ਰਾਹੀਂ ਕੁੱਲੂ ਲਿਆਂਦੇ ਜਾਣਗੇ। ਜਗਤੀ 'ਚ ਸਾਰੇ ਦੇਵੀ ਦੇਵਤਿਆਂ ਨਾਲ ਦੇਵ ਸਥਾਨਾਂ ਦੀ ਸ਼ੁੱਧਤਾ ਸੰਬੰਧੀ ਗੱਲ ਕੀਤੀ ਜਾਵੇਗੀ ਅਤੇ ਜੋ ਵੀ ਦੇਵੀ-ਦੇਵਤਿਆਂ ਦੇ ਨਿਰਦੇਸ਼ ਹੋਣਗੇ ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ।


Iqbalkaur

Content Editor

Related News