ਸੰਸਦ ਸੁਰੱਖਿਆ ’ਚ ਕੋਤਾਹੀ : ਮੈਟਾ ਤੋਂ ਮੰਗਿਆ ਮੁਲਜ਼ਮਾਂ ਦੇ ਫੇਸਬੁੱਕ ਖਾਤਿਆਂ ਦਾ ਵੇਰਵਾ

Tuesday, Dec 19, 2023 - 02:14 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸੰਸਦ ਸੁਰੱਖਿਆ ਦੀ ਉਲੰਘਣਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮਾਂ ਦੇ ਸੋਸ਼ਲ ਮੀਡੀਆ ਖਾਤਿਆਂ ਅਤੇ ਹੁਣ ਡਿਲੀਟ ਕੀਤੇ ਗਏ ਫੇਸਬੁੱਕ ਪੇਜ ਭਗਤ ਸਿੰਘ ਫੈਨ ਕਲੱਬ ਦੇ ਵੇਰਵੇ ਤੱਕ ਪਹੁੰਚ ਕਰਨ ਲਈ ਮੈਟਾ ਨੂੰ ਪੱਤਰ ਲਿਖਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ

ਭਗਤ ਸਿੰਘ ਫੈਨ ਕਲੱਬ ਰਾਹੀਂ ਹੀ ਇਹ ਮੁਲਜ਼ਮ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਪੁਲਸ ਨੇ ਸਾਰੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਇਕੱਠੇ ਕੀਤੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਨੇ 13 ਦਸੰਬਰ ਦੀ ਘਟਨਾ ਨੂੰ ਅੰਜਾਮ ਦੇਣ ਲਈ ਕਿਸੇ ਤੋਂ ਪੈਸੇ ਲਏ ਸਨ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਐਤਵਾਰ ਨੂੰ ਮੁਲਜ਼ਮਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਇਕੱਠੇ ਕੀਤੇ। ਸੂਤਰਾਂ ਮੁਤਾਬਕ ਨੀਲਮ ਦੇਵੀ ਅਤੇ ਸਾਗਰ ਸ਼ਰਮਾ ਦੀਆਂ ਬੈਂਕ ਪਾਸਬੁੱਕਾਂ ਕ੍ਰਮਵਾਰ ਹਰਿਆਣਾ ਦੇ ਜੀਂਦ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ’ਚ ਉਨ੍ਹਾਂ ਦੀ ਰਿਹਾਇਸ਼ ਤੋਂ ਜ਼ਬਤ ਕੀਤੀ ਗਈਆਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News