45 ਦਿਨ ’ਚ ਉਪਗ੍ਰਹਿ ਦਾ ਸਾਰਾ ਮਲਬਾ ਹੋ ਜਾਏਗਾ ਨਸ਼ਟ

Saturday, Apr 06, 2019 - 08:07 PM (IST)

45 ਦਿਨ ’ਚ ਉਪਗ੍ਰਹਿ ਦਾ ਸਾਰਾ ਮਲਬਾ ਹੋ ਜਾਏਗਾ ਨਸ਼ਟ

ਵਾਸ਼ਿੰਗਟਨ/ਨਵੀਂ ਦਿੱਲੀ (ਏਜੰਸੀ)–ਭਾਰਤ ਵਲੋਂ ਆਪਣੇ ਇਕ ਲਾਈਵ ਸੈਟੇਲਾਈਟ ਨੂੰ ਡੇਗਣ ਪਿੱਛੋਂ ਨਾਸਾ ਵਲੋਂ ਖਤਰੇ ਦਾ ਡਰ ਪ੍ਰਗਟ ਕੀਤੇ ਜਾਣ ਬਾਰੇ ਸਵਾਲ ਖੜ੍ਹੇ ਕਰਨ ਪਿੱਛੋਂ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਮੁਖੀ ਸਤੀਸ਼ ਰੈੱਡੀ ਨੇ ਸ਼ਨੀਵਾਰ ਕਿਹਾ ਕਿ 45 ਦਿਨਾਂ ਅੰਦਰ ਸੈਟੇਲਾਈਟ ਦਾ ਸਾਰਾ ਮਲਬਾ ਆਪਣੇ-ਆਪ ਨਸ਼ਟ ਹੋ ਜਾਏਗਾ। ਉਨ੍ਹਾਂ ਕਿਹਾ ਕਿ ਮਿਸ਼ਨ ਸ਼ਕਤੀ ਦੌਰਾਨ ਭਾਰਤ ਨੇ 300 ਕਿਲੋਮੀਟਰ ਤੋਂ ਵੀ ਘੱਟ ਦੂਰੀ ਦੇ ਲੋਅਰ ਆਰਬਿਟ ਨੂੰ ਚੁਣਿਆ ਤਾਂ ਜੋ ਦੁਨੀਆ ਦੇ ਕਿਸੇ ਵੀ ਦੇਸ਼ ਦੀ ਪੁਲਾੜੀ ਜਾਇਦਾਦ ਨੂੰ ਨੁਕਸਾਨ ਨਾ ਪੁੱਜੇ। ਉਂਝ ਤਾਂ ਭਾਰਤੀ ਇੰਟਰਸੈਪਟਰ ਦੀ ਸਮਰੱਥਾ ਇਕ ਹਜ਼ਾਰ ਕਿਲੋਮੀਟਰ ਦੇ ਸੈਟੇਲਾਈਟ ਨੂੰ ਡੇਗਣ ਦੀ ਸੀ।


author

Sunny Mehra

Content Editor

Related News