ਪਾਬੰਦੀ ਦੇ ਬਾਵਜੂਦ ਗੋਹਾਟੀ ਪੁੱਜੇ ਤੋਗੜੀਆ

Thursday, Jul 19, 2018 - 03:52 AM (IST)

ਪਾਬੰਦੀ ਦੇ ਬਾਵਜੂਦ ਗੋਹਾਟੀ ਪੁੱਜੇ ਤੋਗੜੀਆ

ਗੋਹਾਟੀ—ਵਿਸ਼ਵ ਹਿੰਦੂ ਪ੍ਰੀਸਦ ਦੇ ਸਾਬਕਾ ਪ੍ਰਧਾਨ ਪ੍ਰਵੀਨ ਭਾਈ ਤੋਗੜੀਆ ਜਨਤਕ ਸਭਾਵਾਂ ਕਰਨ ਸਬੰਧੀ ਆਪਣੇ 'ਤੇ ਲੱਗੀਆਂ ਸਭ ਪਾਬੰਦੀਆਂ ਨੂੰ ਲਾਂਭੇ ਕਰਦੇ ਹੋਏ ਬੁੱਧਵਾਰ ਗੋਹਾਟੀ ਪੁੱਜੇ। 
ਆਪਣੇ ਭੜਕਾਊ ਭਾਸ਼ਣਾਂ ਲਈ ਚਰਚਿਤ ਤੋਗੜੀਆ ਮੂੰਹ 'ਤੇ ਕਾਲਾ ਕੱਪੜਾ ਬੰਨ੍ਹ ਕੇ ਸਵੇਰੇ 10 ਵਜੇ ਸਥਾਨਕ ਹਵਾਈ ਅੱਡੇ 'ਤੇ ਪੁੱਜੇ। ਉਨ੍ਹਾਂ ਦੀ ਅਗਵਾਈ ਨਵ-ਗਠਿਤ ਕੌਮਾਂਤਰੀ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਕੀਤੀ। ਦੱਸਣਯੋਗ ਹੈ ਕਿ ਪੁਲਸ ਨੇ 2 ਮਹੀਨਿਆਂ ਲਈ ਤੋਗੜੀਆ 'ਤੇ ਜਲਸੇ ਆਦਿ ਕਰਨ 'ਤੇ ਪਾਬੰਦੀ ਲਾਈ ਹੋਈ ਹੈ। ਤੋਗੜੀਆ ਸਥਾਨਕ ਕਾਮੱਖਿਆ ਮੰਦਰ ਵਿਖੇ ਗਏ ਅਤੇ ਮੱਥਾ ਟੇਕਿਆ।


Related News