ਅਲਰਟ ਦੇ ਬਾਵਜੂਦ ਰੋਜ਼ 3-4 ਹਜ਼ਾਰ ਸ਼ਰਧਾਲੂ ਪਹੁੰਚ ਰਹੇ ਕੇਦਾਰਨਾਥ ਧਾਮ

08/01/2022 11:34:02 AM

ਕੇਦਾਰਨਾਥ- ਕੇਦਾਰਨਾਥ 'ਚ ਮੀਂਹ ਦਾ ਦੌਰ ਰੁਕਦੇ ਹੀ ਅਲਰਟ ਦੇ ਬਾਵਜੂਦ ਰੋਜ਼ 3-4 ਹਜ਼ਾਰ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਮੀਂਹ ਕਾਰਨ ਰੋਜ਼ਾਨਾ ਇਕ ਹਜ਼ਾਰ ਤੋਂ ਵੀ ਘੱਟ ਸ਼ਰਧਾਲੂ ਰਹਿ ਗਏ ਸਨ। ਮਈ 'ਚ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 8 ਲੱਖ ਤੋਂ ਵੱਧ ਤੀਰਥ ਯਾਤਰੀ ਬਾਬਾ ਕੇਦਾਰ ਦੇ ਦਰਸ਼ਨ ਕਰ ਚੁਕੇ ਹਨ। 

ਇਹ ਵੀ ਪੜ੍ਹੋ : ISIS ਨਾਲ ਜੁੜੇ ਹੋਣ ਦੇ ਸ਼ੱਕ ’ਚ ED ਦੀ 6 ਸੂਬਿਆਂ ’ਚ ਛਾਪੇਮਾਰੀ

ਮੰਦਰ ਕਮੇਟੀ ਨੇ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਦਰਸ਼ਨ ਦੀ ਮਿਆਦ ਡੇਢ ਘੰਟੇ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਸਵੇਰੇ 5 ਵਜੇ ਦੀ ਬਜਾਏ 4 ਵਜੇ ਤੋਂ ਹੀ ਮੰਦਰ ਖੋਲ੍ਹਿਆ ਜਾ ਰਿਹਾ ਹੈ। ਯਮੁਨੋਤਰੀ ਧਾਮ ਦੀ ਯਾਤਰਾ ਫਿਲਹਾਲ ਰੋਕ ਦਿੱਤੀ ਗਈ ਹੈ। ਇਸ ਵਾਰ ਯਮੁਨੋਤਰੀ 'ਚ ਹੁਣ ਤੱਕ 3.91 ਲੱਖ ਦਰਸ਼ਨਾਰਥੀ ਪਹੁੰਚ ਚੁਕੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News