ਬ੍ਰਾਇਨ ਤੇ ਸੰਜੇ ਸਿੰਘ ਨੇ ਰੋਸ ਪ੍ਰਦਰਸ਼ਨ ਵਾਲੀ ਥਾਂ ’ਤੇ ਰਾਤ ਕੱਟੀ

Saturday, Jul 30, 2022 - 11:53 AM (IST)

ਬ੍ਰਾਇਨ ਤੇ ਸੰਜੇ ਸਿੰਘ ਨੇ ਰੋਸ ਪ੍ਰਦਰਸ਼ਨ ਵਾਲੀ ਥਾਂ ’ਤੇ ਰਾਤ ਕੱਟੀ

ਨਵੀਂ ਦਿੱਲੀ (ਭਾਸ਼ਾ)– ਰਾਜ ਸਭਾ ਦੇ ਮੁਅਤਲ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਸੰਸਦ ਭਵਨ ਦੇ ਮੁੱਖ ਦਰਵਾਜ਼ੇ ਨੇੜੇ ਧਰਨੇ ਵਾਲੀ ਥਾਂ ’ਤੇ ਰਾਤ ਕੱਟੀ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੇਰੇਕ ਓ. ਬ੍ਰਾਇਨ ਨੇ ਵੀ ਰਾਤ ਧਰਨੇ ਵਾਲੀ ਥਾਂ ’ਤੇ ਬਿਤਾਈ।

ਤ੍ਰਿਣਮੂਲ ਦੀ ਡੋਲਾ ਸੇਨ ਅਤੇ ਮੌਸਮ ਨੂਰ ਅੱਧੀ ਰਾਤ ਤੱਕ ਉੱਥੇ ਮੌਜੂਦ ਸਨ। ਸੰਸਦ ਦੇ ਦੋਹਾਂ ਸਦਨਾਂ ’ਚ 24 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਵਿਰੋਧੀ ਪਾਰਟੀਆਂ ਬੁੱਧਵਾਰ ਤੋਂ ਸੰਸਦ ਭਵਨ ਕੰਪਲੈਕਸ ’ਚ ਧਰਨੇ ’ਤੇ ਬੈਠੀਆਂ ਹਨ। ਸੰਸਦ ਮੈਂਬਰ ਵਾਰੀ-ਵਾਰੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ। ਇਸ ਦੌਰਾਨ ਵੀਰਵਾਰ ਨੂੰ ਤਿੰਨ ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਪਾਰਟੀਆਂ ਸੰਸਦ ’ਚ ਮਹਿੰਗਾਈ 'ਤੇ ਚਰਚਾ ਦੀ ਮੰਗ ਕਰ ਰਹੀਆਂ ਹਨ।


author

Rakesh

Content Editor

Related News