ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੁਲਤਵੀ ਕਰਨ ’ਤੇ ਉਪ ਰਾਜਪਾਲ ਦੀ ਮੋਹਰ
Friday, Apr 23, 2021 - 01:02 AM (IST)
ਨਵੀਂ ਦਿੱਲੀ (ਸੁਨੀਲ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 25 ਅਪ੍ਰੈਲ ਨੂੰ ਪ੍ਰਸਤਾਵਿਤ ਆਮ ਚੋਣਾਂ ਫਿਲਹਾਲ ਮੁਲਤਵੀ ਹੋ ਗਈਆਂ ਹਨ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵੀਰਵਾਰ ਨੂੰ ਚੋਣਾਂ ਟਾਲਣ ’ਤੇ ਮੋਹਰ ਲਗਾ ਦਿੱਤੀ ਹੈ। ਦਿੱਲੀ ਵਿਚ ਕੋਰੋਨਾ ਦੇ ਤੇਜ਼ੀ ਨਾਲ ਵਧਦੇ ਕੇਸਾਂ ਕਾਰਣ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਮੁਲਤਵੀ ਕਰਨ ਦੀ 3 ਦਿਨ ਪਹਿਲਾਂ ਸ਼ਿਫਾਰਿਸ਼ ਕੀਤੀ ਸੀ। ਨਾਲ ਹੀ ਉਪ ਰਾਜਪਾਲ ਨੂੰ ਪੱਤਰ ਵੀ ਲਿਖਿਆ ਸੀ। ਇਸ ਦੇ ਆਧਾਰ ’ਤੇ ਉਪ ਰਾਜਪਾਲ ਨੇ ਵੀਰਵਾਰ ਨੂੰ ਚੋਣਾਂ ਮੁਲਤਵੀ ਕਰ ਦਿੱਤੀਆਂ। ਅਗਲੀ ਤਰੀਕ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਨਿੱਜੀ ਹਸਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ
ਮੁੱਖ ਮੰਤਰੀ ਕੇਜਰੀਵਲ ਨੇ ਉਪ ਰਾਜਪਾਲ ਨੂੰ ਭੇਜੀ ਆਪਣੀ ਸ਼ਿਫਾਰਿਸ਼ ਵਿਚ 13 ਮਈ ਤੱਕ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਹਵਾਲਾ ਦਿੱਤਾ ਸੀ। ਦਿੱਲੀ ਗੁਰਦੁਆਰਾ ਚੋਣ ਸਕੱਤਰੇਤ ਹੁਣ ਅਗਲੀ ਤਰੀਕ ਦੀ ਚੋਣ ਕਰ ਕੇ ਸਰਕਾਰ ਨੂੰ ਪ੍ਰਸਤਾਵ ਭੇਜੇਗਾ, ਉਸ ਦੇ ਬਾਅਦ ਅਗਲੀ ਤਰੀਕ ’ਤੇ ਅੰਤਿਮ ਫੈਸਲਾ ਹੋਵੇਗਾ। ਰਾਜਧਾਨੀ ਵਿਚ 25 ਅਪ੍ਰੈਲ ਤੱਕ ਲਾਕਡਾਊਨ ਲਾਇਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।