ਇਮਤਿਹਾਨ ''ਚ ਫੇਲ੍ਹ ਹੋਣ ਤੋਂ ਸੀ ਦੁਖੀ,  ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

Sunday, Oct 06, 2024 - 04:26 PM (IST)

ਇਮਤਿਹਾਨ ''ਚ ਫੇਲ੍ਹ ਹੋਣ ਤੋਂ ਸੀ ਦੁਖੀ,  ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਬਲੀਆ (ਯੂਪੀ) : ਇੱਥੋਂ ਦੇ ਸਾਵਨ ਪਿੰਡ 'ਚ ਐਤਵਾਰ ਨੂੰ ਡਿਪਰੈਸ਼ਨ ਤੋਂ ਪੀੜਤ 24 ਸਾਲਾ ਨੌਜਵਾਨ ਨੇ ਇੱਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸੀ ਕਰ ਲਈ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ ਕੌਸ਼ਲ ਰਾਮ ਮੁਕਾਬਲੇ ਦੀ ਪ੍ਰੀਖਿਆ 'ਚ ਫੇਲ੍ਹ ਹੋਣ ਕਾਰਨ ਕੁਝ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ।

ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨਿੰਮ ਦੇ ਦਰੱਖਤ ਨਾਲ ਰੱਸੀ ਨਾਲ ਲਟਕਦੀ ਦੇਖੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਗੜ੍ਹਵਾੜ ਥਾਣੇ ਦੇ ਐੱਸਐੱਚਓ ਮੂਲਚੰਦ ਚੌਰਸੀਆ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਸ਼ਲ ਰਾਮ ਪਿਛਲੇ ਕਈ ਸਾਲਾਂ ਤੋਂ ਕਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ, ਪਰ ਉਹ ਉਨ੍ਹਾਂ ਨੂੰ ਪਾਸ ਨਹੀਂ ਕਰ ਸਕਿਆ। ਇਸ ਸਭ ਤੋਂ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ।


author

Baljit Singh

Content Editor

Related News