ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਨੇ ਤਾਜ ਮਹਿਲ ਦਾ ਕੀਤਾ ਦੀਦਾਰ, ਕਿਹਾ- ‘ਬੇਹੱਦ ਖੂਬਸੂਰਤ ਹੈ ਤਾਜ’

Sunday, Oct 10, 2021 - 05:08 PM (IST)

ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਨੇ ਤਾਜ ਮਹਿਲ ਦਾ ਕੀਤਾ ਦੀਦਾਰ, ਕਿਹਾ- ‘ਬੇਹੱਦ ਖੂਬਸੂਰਤ ਹੈ ਤਾਜ’

ਆਗਰਾ (ਭਾਸ਼ਾ)— ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਅਤੇ ਉਨ੍ਹਾਂ ਦੇ ਪਤੀ ਬੋ ਟੇਂਗਬਰਗ ਨੇ ਐਤਵਾਰ ਯਾਨੀ ਕਿ ਅੱਜ ਤਾਜ ਮਹਿਲ ਦਾ ਦੀਦਾਰ ਕੀਤਾ ਅਤੇ ਇਸ ਨੂੰ ਬੇਹੱਦ ਖੂਬਸੂਰਤ ਸਥਾਨ ਦੱਸਿਆ। ਪ੍ਰਧਾਨ ਮੰਤਰੀ ਮੈਟੇ ਸ਼ਨੀਵਾਰ ਦੀ ਸ਼ਾਮ ਨੂੰ 8 ਵਜੇ ਆਗਰਾ ਸਥਿਤ ਹਵਾਈ ਅੱਡੇ ’ਤੇ ਪਹੁੰਚੀ। ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡੈਨਮਾਰਕ ਦੀ ਪ੍ਰਧਾਨ ਮੰਤਰੀ ਉੱਥੇ ਰਾਤ ਆਰਾਮ ਲਈ ਹੋਟਲ ਲਈ ਚਲੀ ਗਈ। 

ਇਹ ਵੀ ਪੜ੍ਹੋ : ਭਾਰਤ ਦੌਰੇ ’ਤੇ ਡੈਨਮਾਰਕ ਦੀ PM ਮੈਟੇ, ਮੋਦੀ ਨਾਲ ਦੋ-ਪੱਖੀ ਗੱਲਬਾਤ ’ਚ ਕਿਹਾ- ‘ਭਾਰਤ ਇਕ ਮਜ਼ਬੂਤ ਸਾਥੀ’

PunjabKesari

ਐਤਵਾਰ ਯਾਨੀ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਮੈਟੇ, ਉਨ੍ਹਾਂ ਦੇ ਪਤੀ ਅਤੇ ਇਕ ਵਫ਼ਦ ਇਕੋ ਫਰੈਂਡਲੀ ਵਾਹਨ ’ਚ ਤਾਜ ਮਹਿਲ ਪਹੁੰਚਿਆ, ਜਿੱਥੇ ਉਨ੍ਹਾਂ ਦਾ ਸਵਾਗਤ ਬ੍ਰਜ ਦੇ ਸਥਾਨਕ ਕਲਾਕਾਰਾਂ ਨੇ ਕੀਤਾ। ਮੈਟੇ ਨੇ ਆਪਣੇ ਪਤੀ ਨਾਲ ਤਾਜ ਮਹਿਲ ਦੇ ਅੰਦਰ ਡੇਢ ਘੰਟਾ ਬਿਤਾÇਆ ਅਤੇ ਪ੍ਰਚਾਰਕ ਵਲੋਂ ਦੱਸ ਗਏ ਇਸ ਸਮਾਰਕ ਦੇ ਇਤਿਹਾਸ ’ਚ ਉਨ੍ਹਾਂ ਨੇ ਦਿਲਚਸਪੀ ਵਿਖਾਈ। ਵਿਜ਼ੀਟਰ ਬੁੱਕ ਵਿਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਧੰਨਵਾਦ ਜ਼ਾਹਰ ਕੀਤਾ ਅਤੇ ਲਿਖਿਆ- ਇਹ ਸਥਾਨ ਬੇਹੱਦ ਸੁੰਦਰ ਹੈ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

PunjabKesari

ਤਾਜ ਮਹਿਲ ਦਾ ਦੀਦਾਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੈਟੇ ਆਗਰਾ ਦੇ ਕਿਲ੍ਹੇ ਵੀ ਗਏ। ਆਗਰਾ ਦੇ ਭਾਰਤੀ ਪੁਰਾਤੱਤਵ ਸਰਵੇਖਣ ਮੁਤਾਬਕ ਅਤਿ ਵਿਸ਼ੇਸ਼ ਵਿਅਕਤੀ ਦੇ ਦੌਰੇ ਕਾਰਨ ਤਾਜ ਮਹਿਲ ਅਤੇ ਆਗਰਾ ਦੇ ਕਿਲ੍ਹੇ ਨੂੰ ਦੋ ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਡੈਨਮਾਰਕ ਦੀ ਪ੍ਰਧਾਨ ਮੰਤਰੀ ਭਾਰਤ ਦੇ ਪਹਿਲੇ ਸਰਕਾਰੀ ਦੌਰੇ ’ਤੇ ਤਿੰਨ ਦਿਨਾਂ ਲਈ ਭਾਰਤ ਦੌਰੇ ’ਤੇ ਹਨ। ਉਹ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਪਹੁੰਚੀ ਸੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ’ਤੇ ਵਰੁਣ ਗਾਂਧੀ ਦਾ ਟਵੀਟ- ‘ਜ਼ਖ਼ਮਾਂ ਨੂੰ ਖੋਲ੍ਹਣਾ ਖ਼ਤਰਨਾਕ, ਜਿਸ ਨੂੰ ਭਰਨ ’ਚ ਪੀੜ੍ਹੀਆਂ ਖਪ ਗਈਆਂ’

PunjabKesari


author

Tanu

Content Editor

Related News