ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਡੇਂਗੂ, ਵਧ ਰਹੇ ਮਾਮਲੇ
Monday, Nov 11, 2024 - 04:49 PM (IST)
ਚੰਡੀਗੜ੍ਹ (ਵਾਰਤਾ)- ਕਾਂਗਰਸ ਦੀ ਜਨਰਲ ਸਕੱਤਰ ਅਤੇ ਸਿਰਸਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਹਰਿਆਣਾ 'ਚ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਪ੍ਰਦੇਸ਼ 'ਚ ਕਰੀਬ 4500 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਸੱਤਾ ਦੇ ਲਾਲਚ 'ਚ ਡੁੱਬੀ ਭਾਜਪਾ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਬਦਲਦੇ ਮੌਸਮ 'ਚ ਲੋਕਾਂ ਨੂੰ ਵਾਇਰਲ, ਟਾਈਫਾਈਡ ਅਤੇ ਡੇਂਗੂ ਨੇ ਜਕੜ ਰੱਖਿਆ ਹੈ। ਸਿਰਫ਼ ਡੇਂਗੂ ਦੀ ਗੱਲ ਕਰੀਏ ਤਾਂ ਪੰਚਕੂਲਾ 'ਚ 1233, ਹਿਸਾਰ 'ਚ 475, ਕਰਨਾਲ 'ਚ 357, ਸੋਨੀਪਤ 'ਚ 310, ਰੇਵਾੜੀ 'ਚ 275, ਪਾਨੀਪਤ 'ਚ 260, ਕੁਰੂਕੁਸ਼ੇਤਰ 'ਚ 213, ਗੁਰੂਗ੍ਰਾਮ 'ਚ 179 ਅਤੇ ਸਿਰਸਾ 'ਚ 172 ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਇਲਾਵਾ ਫਰੀਦਾਬਾਦ, ਰੋਹਤਕ, ਅੰਬਾਲਾ ਅਤੇ ਯਮੁਨਾਨਗਰ 'ਚ 100 ਤੋਂ 150 ਮਾਮਲੇ ਸਾਹਮਣੇ ਆਏ ਹਨ। ਕੁਮਾਰੀ ਸੈਲਜਾ ਨੇ ਕਿਹਾ ਕਿ ਸਿਰਸਾ ਸਣੇ ਕਈ ਜ਼ਿਲ੍ਹਿਆਂ 'ਚ ਡੇਂਗੂ ਦੇ ਪ੍ਰਭਾਵ ਨਾਲ ਹੋਈ ਮੌਤ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਮੂਨੇ ਲੈਣ ਦੀ ਵਿਵਸਥਾ ਨਹੀਂ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਫਾਗਿੰਗ ਮਹੱਤਵਪੂਰਨ ਲੋਕਾਂ ਦੀਆਂ ਕਾਲੋਨੀਆਂ 'ਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲੇ ਪਿੰਡ ਅਤੇ ਕਸਬਿਆਂ 'ਚ ਵਿਆਪਕ ਤੌਰ 'ਤੇ ਫਾਗਿੰਗ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਡੇਂਗੂ ਪੀੜਤਾਂ ਦੀ ਸੈਂਪਲਿੰਗ 'ਚ ਤੇਜ਼ੀ ਲਿਆਂਦੀ ਜਾਵੇ, ਜਿਸ ਗਲੀ 'ਚ ਮੁਹੱਲੇ 'ਚ ਡੇਂਗੂ ਦੇ ਮਾਮਲੇ ਸਾਹਮਣੇ ਆਏ, ਉੱਥੇ ਗੰਭੀਰਤਾ ਨਾਲ ਫਾਗਿੰਗ ਕਰਦੇ ਹੋਏ ਨਮੂਨੇ ਲਏ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਰ ਵਾਰਡ 'ਚ ਆਪਣੀਆਂ ਟੀਮਾਂ ਭੇਜ ਕੇ ਜਾਂਚ ਕਰਨੀ ਚਾਹੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8