ਲਾਕਡਾਊਨ 'ਚ ਵਧੀ ਪਾਸਤਾ, ਨੂਡਲਜ਼ ਦੀ ਮੰਗ, 30 ਫੀਸਦੀ ਤੱਕ ਵਿਕਰੀ 'ਚ ਵਾਧਾ
Tuesday, Aug 11, 2020 - 11:09 PM (IST)
ਨਵੀਂ ਦਿੱਲੀ - ਲਾਕਡਾਊਨ ਦੇ ਚੱਲਦੇ ਬੱਚਿਆਂ ਸਮੇਤ ਪੂਰਾ ਪਰਿਵਾਰ ਜਦੋਂ ਘਰ 'ਤੇ ਮੌਜੂਦ ਹੋਵੇ ਤਾਂ ਫਰਮਾਇਸ਼ ਲਾਜ਼ਮੀ ਹੈ। ਬੱਚਿਆਂ ਦੇ ਪਸੰਦੀਦਾ ਪਕਵਾਨ ਮੈਕਰੋਨੀ, ਪਾਸਤਾ ਅਤੇ ਨੂਡਲਜ਼ ਇਸ ਦੌਰਾਨ ਸਭ ਤੋਂ ਅੱਗੇ ਹਨ। ਘਰਾਂ 'ਚ ਇਸ ਦੀ ਖਪਤ ਵਧਣ ਨਾਲ ਬਾਜ਼ਾਰ 'ਚ ਵੀ ਇਨ੍ਹਾਂ ਦੀ ਡਿਮਾਂਡ ਵੱਧ ਗਈ ਹੈ। ਵਪਾਰੀਆਂ ਦਾ ਮੰਨਣਾ ਹੈ ਕਿ ਆਮ ਦਿਨਾਂ ਦੀ ਤੁਲਣਾ 'ਚ ਵਿਕਰੀ 30 ਫੀਸਦੀ ਵੱਧ ਗਈ ਹੈ।
ਹਰ ਪਰਚੇ 'ਚ ਇਸ ਦੀ ਰਹਿੰਦੀ ਹੈ ਮੰਗ
ਘੱਟ ਸਮਾਂ ਅਤੇ ਸੀਮਤ ਸਰੋਤਾਂ 'ਚ ਤਿਆਰ ਹੋਣ ਵਾਲੇ ਬੱਚਿਆਂ ਦੇ ਪਸੰਦੀਦਾ ਆਇਟਮ ਨੂੰ ਨੌਜਵਾਨ ਵਰਗ ਵੀ ਬਹੁਤ ਸੁਆਦ ਨਾਲ ਖਾਂਦੇ ਹਨ। ਕਰਿਆਨਾ ਸਟੋਰ ਸੰਚਾਲਕਾਂ ਦਾ ਕਹਿਣਾ ਹੈ ਕਿ ਹਰ ਪਰਚੇ 'ਚ ਨੂਡਲਜ਼, ਮੈਕਰੋਨੀ ਜਾਂ ਪਾਸਤਾ ਜ਼ਰੂਰ ਹੁੰਦਾ ਹੈ। ਲਾਕਡਾਊਨ ਕਾਰਨ ਬੱਚੇ ਆਪਣੇ ਇਸ ਆਇਟਮ ਨੂੰ ਖਾ ਨਹੀਂ ਸਕੇ ਹੋਣਗੇ। ਇਸ ਲਈ ਮੰਗ ਵੱਧ ਰਹੀ ਹੈ। ਕਈ ਵਾਰ ਤਾਂ ਸਿਰਫ ਇਸ ਦੀ ਮੰਗ ਆਉਂਦੀ ਹੈ। ਸਵਿਗੀ ਅਤੇ ਜੋਮੈਟੋ ਦੇ ਡਿਲੀਵਰੀ ਬੁਆਏ ਵੀ ਮੰਗ ਵਧਣ ਦੀ ਗੱਲ ਕਹਿ ਰਹੇ ਹਨ। ਸਾਰਿਆਂ ਨੂੰ ਸਾਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਬਾਜ਼ਾਰ 'ਚ ਕਾਫੀ ਸਾਮਾਨ ਉਪਲੱਬਧ
ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਮੈਕਰੋਨੀ ਅਤੇ ਨੂਡਲਜ਼ ਦਾ ਨਵਾਂ ਮਾਲ ਭਾਵੇ ਨਾ ਆ ਰਿਹਾ ਹੋਵੇ, ਪਰ ਬਾਜ਼ਾਰ 'ਚ ਇਸ ਦੀ ਸਮਰੱਥ ਉਪਲਬੱਧਤਾ ਹੈ। ਵਪਾਰੀ ਪੁਰਾਣੇ ਸਟਾਕ ਤੋਂ ਹੀ ਸਪਲਾਈ ਕਰ ਰਹੇ ਹਨ। ਲੋਕਾਂ ਦੀ ਇਹ ਮੰਗ ਪੂਰੀ ਹੁੰਦੀ ਰਹੇਗੀ। ਮਾਲ ਦੀ ਕਮੀ ਨਹੀਂ ਹੈ।
ਸੁੱਕੇ ਫਲਾਂ ਦੀ ਵੀ ਮੰਗ ਵਧੀ
ਹੋਲੀ 'ਚ ਡਰਾਈ ਫਰੂਟ (ਸੁੱਕੇ ਮੇਵੇ) ਦਾ ਬਾਜ਼ਾਰ ਠੰਡਾ ਸੀ ਪਰ ਲਾਕਡਾਊਨ 'ਚ ਮੰਗ ਵੱਧ ਗਈ ਹੈ। ਥੋਕ ਵਪਾਰੀ ਅਨਿਲ ਜੈਸਵਾਲ ਕਹਿੰਦੇ ਹਨ ਕਿ ਸਾਹਬਗੰਜ ਮੰਡੀ ਅਜੇ ਇੱਕ ਘੰਟਾ ਹੀ ਖੁੱਲ੍ਹ ਰਹੀ ਹੈ, ਅਜਿਹੇ 'ਚ ਵਿਕਰੀ ਤਾਂ ਬਹੁਤ ਨਹੀਂ ਹੋ ਸਕਦੀ ਪਰ ਮੰਗ ਵਧੀ ਹੈ। ਪ੍ਰਚੂਨ ਵਪਾਰੀਆਂ ਕੋਲ ਲੋੜੀਂਦਾ ਭੰਡਾਰ ਹੈ।
ਸਪਲਾਈ ਨੂੰ ਲੈ ਕੇ ਅਜੇ ਕੋਈ ਸਮੱਸਿਆ ਨਹੀਂ
ਇਸ ਸੰਬੰਧ 'ਚ ਚੈਂਬਰ ਆਫ ਟ੍ਰੇਡਰਜ਼ ਦੇ ਚੇਅਰਮੈਨ ਅਨੂਪ ਅਗਰਵਾਲ ਦਾ ਕਹਿਣਾ ਹੈ ਕਿ ਸ਼ਹਿਰ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਵਪਾਰੀ ਮੈਕਰੋਨੀ, ਪਾਸਤਾ ਅਤੇ ਨੂਡਲਜ਼ ਦੀ ਵਧੇਰੇ ਮੰਗ ਕਰ ਰਹੇ ਹਨ। ਸਪਲਾਈ ਨੂੰ ਲੈ ਕੇ ਅਜੇ ਕੋਈ ਵੀ ਸਮੱਸਿਆ ਨਹੀਂ ਹੈ।