ਡਿਲੀਵਰੀ ਬੁਆਏ ਨੂੰ ਪਹਿਲਾਂ ਮਾਰੇ ਥੱਪੜ, ਫਿਰ ਕਮੀਜ਼ ਉਤਾਰ ਡੰਡਿਆਂ ਨਾਲ ਕੁੱਟਿਆ

Friday, Feb 23, 2024 - 12:25 PM (IST)

ਡਿਲੀਵਰੀ ਬੁਆਏ ਨੂੰ ਪਹਿਲਾਂ ਮਾਰੇ ਥੱਪੜ, ਫਿਰ ਕਮੀਜ਼ ਉਤਾਰ ਡੰਡਿਆਂ ਨਾਲ ਕੁੱਟਿਆ

ਨੈਸ਼ਨਲ ਡੈਸਕ : ਨੋਇਡਾ 'ਚ ਡਿਲਿਵਰੀ ਬੁਆਏ ਦੇ ਤੌਰ 'ਤੇ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਨਿੱਜੀ ਝਗੜੇ ਕਾਰਨ ਉਸ ਦੀ ਜਾਣ-ਪਛਾਣ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀਆਂ ਨੇ ਪੀੜਤ ਦੀ ਕਮੀਜ਼ ਵੀ ਉਤਾਰ ਦਿੱਤੀ ਅਤੇ ਬੇਰਹਿਮੀ ਨਾਲ ਉਸ ਨੂੰ ਕੁੱਟਿਆ। ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ 9 ਫਰਵਰੀ ਦੀ ਹੈ। ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

ਇਹ ਵੀ ਪੜ੍ਹੋ : 'ਸੰਯੁਕਤ ਕਿਸਾਨ ਮੋਰਚੇ' ਦਾ ਵੱਡਾ ਐਲਾਨ, ਭਲਕੇ ਮਨਾਇਆ ਜਾਵੇਗਾ ਕਾਲਾ ਦਿਨ, 14 ਮਾਰਚ ਨੂੰ ਮਹਾਂਪੰਚਾਇਤ (ਵੀਡੀਓ)

ਪੁਲਸ ਨੇ ਕਿਹਾ ਕਿ ਪੀੜਤ ਦੀ ਪਛਾਣ ਅਭੈ ਪ੍ਰਤਾਪ ਦੇ ਤਰੌ 'ਤੇ ਕੀਤੀ ਗਈ ਹੈ, ਜੋ ਕਿ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਰਹਿਣ ਵਾਲਾ ਹੈ। ਉਹ ਨੋਇਡਾ 'ਚ ਇਕ ਨਿਰਮਾਣ ਅਧੀਨ ਇਮਾਰਤ 'ਚ ਡਿਲਿਵਰੀ ਐਗਜ਼ੀਕਿਊਟਿਵ ਦੇ ਤੌਰ 'ਤੇ ਕੰਮ ਕਰਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਇਕ ਧੜੇ ਨੇ ਪੀੜਤ 'ਤੇ ਹਮਲਾ ਕੀਤਾ ਅਤੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ। ਵੀਡੀਓ 'ਚ ਦੋਸ਼ੀ ਨੂੰ ਡੰਡੇ ਅਤੇ ਥੱਪੜਾਂ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਵੱਡੇ ਫ਼ੈਸਲੇ, ਮੰਤਰੀ ਹਰਪਾਲ ਚੀਮਾ ਖ਼ੁਦ ਹੋਏ Live (ਵੀਡੀਓ)

ਪੁਲਸ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤ ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ। ਰਿਪੋਰਟ ਦੇ ਮੁਤਾਬਕ ਇਕ ਪੁਲਸ ਬੁਲਾਰੇ ਨੇ ਦੱਸਿਆ ਕਿ 9 ਫਰਵਰੀ ਨੂੰ ਕਿਸੇ ਗੱਲ 'ਤੇ ਦੋਹਾਂ ਵਿਚਕਾਰ ਝਗੜਾ ਹੋਇਆ ਸੀ। ਫਿਲਹਾਲ ਇਸ ਮਾਮਲੇ ਸਬੰਧੀ ਸੈਕਟਰ-113 ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੂੰ ਉਸੇ ਦਿਨ ਮੈਡੀਕਲ ਜਾਂਚ ਲਈ ਭੇਜਿਆ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News