ਜੰਮੂ ਕਸ਼ਮੀਰ 'ਚ ਵਧਣਗੀਆਂ ਵਿਧਾਨ ਸਭਾ ਸੀਟਾਂ, ਹੱਦਬੰਦੀ ਕਮਿਸ਼ਨ ਨੇ ਰੱਖਿਆ ਪ੍ਰਸਤਾਵ

Tuesday, Dec 21, 2021 - 12:16 PM (IST)

ਜੰਮੂ ਕਸ਼ਮੀਰ 'ਚ ਵਧਣਗੀਆਂ ਵਿਧਾਨ ਸਭਾ ਸੀਟਾਂ, ਹੱਦਬੰਦੀ ਕਮਿਸ਼ਨ ਨੇ ਰੱਖਿਆ ਪ੍ਰਸਤਾਵ

ਨਵੀਂ ਦਿੱਲੀ/ਸ਼੍ਰੀਨਗਰ (ਭਾਸ਼ਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਵਿਧਾਨ ਸਭਾ ਖੇਤਰਾਂ ਦੀ ਹੱਦਬੰਦੀ ਨਵੇਂ ਸਿਰੇ ਤੋਂ ਨਿਰਧਾਰਤ ਕਰਨ ਲਈ ਗਠਿਤ ਹੱਦਬੰਦੀ ਕਮਿਸ਼ਨ ਨੇ ਆਪਣੇ ਪੇਪਰ-1 ’ਚ ਜੰਮੂ ਖੇਤਰ ’ਚ 6 ਵਾਧੂ ਸੀਟਾਂ ਅਤੇ ਕਸ਼ਮੀਰ ਘਾਟੀ ’ਚ 1 ਸੀਟ ਦਾ ਪ੍ਰਸਤਾਵ ਰੱਖਿਆ ਹੈ। ਅਜਿਹੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਕਮਿਸ਼ਨ ਦੇ 5 ਸਹਿਯੋਗੀ ਮੈਂਬਰਾਂ ਵੱਲੋਂ ਸੋਮਵਾਰ ਨੂੰ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਹ ਵੀ ਪੜ੍ਹੋ : ਮਰਨ ਤੋਂ ਪਹਿਲਾਂ ਕੁੜੀ ਦੇ ਆਖ਼ਰੀ ਸ਼ਬਦ- ਕੁੜੀਆਂ ਸਿਰਫ਼ ਮਾਂ ਦੀ ਕੁਖ ਅਤੇ ਕਬਰ ’ਚ ਹੀ ਸੁਰੱਖਿਅਤ

ਸੂਤਰਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ’ਚ ਅਨੁਸੂਚਿਤ ਜਨਜਾਤੀਆਂ (ਐੱਸ. ਟੀ.) ਲਈ 9 ਸੀਟਾਂ ਅਤੇ ਅਨੁਸੂਚਿਤ ਜਾਤੀ (ਐੱਸ. ਸੀ.) ਲਈ 7 ਸੀਟਾਂ ਦਾ ਪ੍ਰਸਤਾਵ ਰੱਖਿਆ ਗਿਆ ਹੈ। ਕਮਿਸ਼ਨ ਦੀ ਬੈਠਕ ’ਚ ਜੰਮੂ-ਕਸ਼ਮੀਰ ਤੋਂ 5 ਲੋਕ ਸਭਾ ਸੰਸਦ ਮੈਂਬਰਾਂ ਨੇ ਵੀ ਭਾਗ ਲਿਆ। ਉਨ੍ਹਾਂ ਨੂੰ ਇਸ ਮਹੀਨੇ ਦੇ ਅੰਤ ’ਚ ਪ੍ਰਸਤਾਵ ’ਤੇ ਆਪਣੀ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਬੈਠਕ ’ਚ ਮੌਜੂਦ ਨੇਤਾਵਾਂ ’ਚ ਸ਼ਾਮਲ ਸਨ। ਹੱਦਬੰਦੀ ਕਮਿਸ਼ਨ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੀ ਹੈ। ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਪੈਨਲ ਦੇ ਸਾਬਕਾ ਅਧਿਕਾਰੀ ਮੈਂਬਰ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News