ਦਿੱਲੀ ਚੋਣਾਂ : ਵਾਅਦਿਆਂ ਦੀ 'ਝੜੀ' ਨਾਲ ਕੇਜਰੀਵਾਲ ਨੇ ਜਾਰੀ ਕੀਤਾ ਮੈਨੀਫੈਸਟੋ

02/04/2020 2:13:59 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅੱਜ ਭਾਵ ਸੋਮਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਮੈਨੀਫੈਸਟੋ ਦੇ ਐਲਾਨ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਹੋਰ ਸੀਨੀਅਰ ਨੇਤਾ ਮੌਜੂਦ ਰਹੇ। ਪਾਰਟੀ ਨੇ ਮੈਨੀਫੈਸਟੋ ਵਿਚ ਚੰਗਾ ਇਲਾਜ, ਸੁਰੱਖਿਆ, ਹਰ ਕਿਸੇ ਨੂੰ ਪੀਣ ਵਾਲਾ ਪਾਣੀ ਅਤੇ ਵਿਕਾਸ ਦੀ ਗੱਲ ਕੀਤੀ ਗਈ ਹੈ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਮੁੜ ਸੱਤਾ 'ਚ ਆਉਂਦੀ ਹੈ 24 ਘੰਟੇ 200 ਯੂਨਿਟ ਤਕ ਬਿਜਲੀ ਮੁਫਤ ਦਿੱਤੀ ਜਾਵੇਗੀ।  ਇਸ ਮੈਨੀਫੈਸਟੋ ਵਿਚ 'ਆਪ' ਪਾਰਟੀ ਨੇ 28 ਵੱਡੇ ਵਾਅਦੇ ਕੀਤੇ।

ਆਓ ਜਾਣਦੇ ਹਾਂ ਇਨ੍ਹਾਂ ਵਾਅਦਿਆਂ ਦੀ 'ਝੜੀ' ਬਾਰੇ—

1) ਦਿੱਲੀ ਜਨ ਲੋਕਪਾਲ ਬਿੱਲ
2) ਦਿੱਲੀ ਸਵਰਾਜ ਬਿੱਲ
3) ਰਾਸ਼ਨ ਦੀ ਡੋਰ ਸਟੈਪ ਡਿਲਵਰੀ
4) 10 ਲੱਖ ਬਜ਼ੁਰਗ ਲੋਕਾਂ ਨੂੰ ਤੀਰਥ ਯਾਤਰਾ
5) ਦੇਸ਼ ਭਗਤ ਸਿਲੇਬਸ
6) ਨੌਜਵਾਨਾਂ ਲਈ ਸਪੋਕਨ ਇੰਗਲਿਸ਼ ਦਾ ਪ੍ਰਚਾਰ
7) ਮੈਟਰੋ ਨੈਟਵਰਕ ਨੂੰ ਵਧਾਉਣ ਦੀ ਗੱਲ
8) ਯਮੁਨਾ ਨਦੀ ਸਾਈਡ ਵਿਕਾਸ
9) ਵਰਲਡ ਕਲਾਸ ਸੜਕ
10) ਨਵੇਂ ਸਫਾਈ ਵਰਕਰਾਂ ਦੀ ਨਿਯੁਕਤੀ
11) ਸਫਾਈ ਕਰਮਚਾਰੀ ਦੀ ਮੌਤ ਤੇ 1 ਕਰੋੜ ਦਾ ਮੁਆਵਜ਼ਾ
12) ਰੇਡ ਰਾਜ ਖਤਮ ਹੋਣ ਦੀ ਗੱਲ
13) ਸੀਲਿੰਗ ਤੋਂ ਬਚਾਅ
14) ਮਾਰਕੀਟ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ
15) ਸਰਕਲ ਦਰ ਦਾ ਤਰਕਸ਼ੀਲਤਾ
16) ਪੁਰਾਣੀ ਵੈਟ ਕੇਸ ਦੀ ਐਮਨੈਸਟੀ ਸਕੀਮ
17) ਦਿੱਲੀ ਵਿਚ 24 × 7 ਦੀ ਮਾਰਕੀਟ
18) ਆਰਥਿਕਤਾ ਵਿਚ ਔਰਤਾਂ ਦੀ ਭਾਈਵਾਲੀ ਵਧਾਵਾਂਗੇ
19) ਮੁੜ ਵਸੇਬਾ ਕਲੋਨੀਆਂ ਲਈ ਮਲਕੀਅਤ ਅਧਿਕਾਰ
20) ਅਣਅਧਿਕਾਰਤ ਕਲੋਨੀਆਂ ਦਾ ਨਿਯਮ
21) ਓ ਬੀ ਸੀ ਸਰਟੀਫਿਕੇਟ ਲਈ ਸਧਾਰਣ ਮਾਪਦੰਡ
22) ਭੋਜਪੁਰੀ ਲਈ ਮਾਨਤਾ
23) 84 ਸਿੱਖ ਨਸਲਕੁਸ਼ੀ ਪੀੜਤਾਂ ਲਈ ਨਿਅਾਂ
24) ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨਾ
25) ਕਿਸਾਨਾਂ ਦੇ ਹੱਕ ਵਿੱਚ ਭੂਮੀ ਸੁਧਾਰ ਐਕਟ ਵਿੱਚ ਸੋਧ
26) ਫਸਲਾਂ ਦੇ ਨੁਕਸਾਨ 'ਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 50 ਹਜ਼ਾਰ ਦਾ ਮੁਆਵਜ਼ਾ ਮਿਲਣਾ ਜਾਰੀ ਹੈ
27) ਰੇਹਡ਼ੀ-ਪਟਰੀ ਵਾਲਿਅਾਂ ਕਾਨੂੰਨੀ ਸੁਰੱਖਿਆ
28) ਦਿੱਲੀ ਨੂੰ ਪੂਰਨ ਰਾਜ ਦਾ ਦਰਜਾ

ਇੱਥੇ ਦੱਸ ਦੇਈਏ ਕਿ ਦਿੱਲੀ 'ਚ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ ਅਤੇ 11 ਨੂੰ ਨਤੀਜੇ ਆਉਣਗੇ। ਵੋਟਿੰਗ ਤੋਂ ਠੀਕ 4 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਇਸ 'ਚ ਪਾਰਟੀ ਨੇ ਅਗਲੇ 5 ਸਾਲਾਂ ਲਈ ਵਿਜ਼ਨ ਪੇਸ਼ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮੈਨੀਫੈਸਟੋ ਜ਼ਰੀਏ ਦਿੱਲੀ ਨੂੰ ਆਧੁਨਿਕ ਦਿੱਲੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ। ਦਿੱਲੀ 'ਚ ਪਾਇਲਟ ਪ੍ਰਾਜੈਕਟ ਤਹਿਤ ਕੁਝ ਅਜਿਹੇ ਬਜ਼ਾਰ ਵਿਕਸਿਤ ਕੀਤੇ ਜਾਣਗੇ, ਜੋ ਕਿ 24 ਘੰਟੇ ਖੁੱਲ੍ਹੇ ਰਹਿਣਗੇ। ਦਿੱਲੀ ਨੂੰ ਇਕਨੋਮਿਕ ਹਬ ਬਣਾਉਣ ਦੀ ਦਿਸ਼ਾ ਵਿਚ ਅਸੀਂ ਤੇਜ਼ੀ ਨਾਲ ਕੰਮ ਕਰਾਂਗੇ।


Tanu

Content Editor

Related News