ਦਿੱਲੀ ''ਚ ਜਨਾਨੀ ਸਮੇਤ 2 ਬੱਚਿਆਂ ਦਾ ਕਤਲ, ਫਰਾਰ ਪਤੀ ''ਤੇ ਸ਼ੱਕ, ਮੌਕੇ ''ਤੇ ਹਥੌੜਾ ਬਰਾਮਦ

Sunday, Jul 19, 2020 - 04:51 PM (IST)

ਦਿੱਲੀ ''ਚ ਜਨਾਨੀ ਸਮੇਤ 2 ਬੱਚਿਆਂ ਦਾ ਕਤਲ, ਫਰਾਰ ਪਤੀ ''ਤੇ ਸ਼ੱਕ, ਮੌਕੇ ''ਤੇ ਹਥੌੜਾ ਬਰਾਮਦ

ਨਵੀਂ ਦਿੱਲੀ- ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਤੋਂ ਇਕ ਘਰ 'ਚ ਜਨਾਨੀ ਅਤੇ ਉਸ ਦੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਰ ਦੇ ਅੰਦਰ ਤਿੰਨ ਲੋਕਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ। ਇਸ ਟ੍ਰਿਪਲ ਮਰਡਰ ਦੇ ਬਾਅਦ ਤੋਂ ਬਾਅਦ ਜਨਾਨੀ ਦਾ ਪਤੀ ਗਾਇਬ ਹੈ। ਪੁਲਸ ਸ਼ੱਕ ਦੇ ਆਧਾਰ 'ਤੇ ਪਤੀ ਦੀ ਤਲਾਸ਼ ਕਰ ਰਹੀ ਹੈ। ਉੱਥੇ ਹੀ ਪੁਲਸ ਨੂੰ ਵਾਰਦਾਤ ਵਾਲੀ ਜਗ੍ਹਾ ਤੋਂ ਇਕ ਹਥੌੜਾ ਮਿਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਤਿੰਨਾਂ ਦੇ ਕਤਲ 'ਚ ਇਸੇ ਦਾ ਇਸਤੇਮਾਲ ਹੋਇਆ ਹੋਵੇਗਾ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 11.30 ਵਜੇ ਪੀ.ਸੀ.ਆਰ. 'ਤੇ ਨਿਹਾਲ ਵਿਹਾਰ 'ਚ ਕਤਲ ਬਾਰੇ ਜਾਣਕਾਰੀ ਮਿਲੀ। ਇਸ 'ਚ 28 ਸਾਲ ਦੀ ਇਕ ਜਨਾਨੀ ਪ੍ਰੀਤੀ, ਉਸ ਦੇ 9 ਸਾਲ ਦੇ ਬੇਟੇ ਅਤੇ 5 ਸਾਲ ਦੀ ਧੀ ਦਾ ਕਤਲ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਦਾ ਪਤੀ ਫਰਾਰ ਹੈ। ਪੁਲਸ ਫਿਲਹਾਲ ਉਸ ਦੀ ਤਲਾਸ਼ ਕਰ ਰਹੀ ਹੈ।


author

DIsha

Content Editor

Related News