ਮੌਸਮ ਦਾ ਬਦਲੇਗਾ ਮਿਜਾਜ਼; ਦਿੱਲੀ-NCR 'ਚ ਮੀਂਹ ਪੈਣ ਦਾ ਅਨੁਮਾਨ, ਵੱਧ ਸਕਦੀ ਹੈ ਠੰਡ

Tuesday, Oct 10, 2023 - 11:10 AM (IST)

ਨਵੀਂ ਦਿੱਲੀ- ਦਿੱਲੀ ਵਿਚ ਮੌਸਮ ਦਾ ਮਿਜਾਜ਼ ਬਦਲੇਗਾ। ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਆਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਹੀ ਬੂੰਦਾਬਾਦੀ ਹੋਣ ਦੇ ਆਸਾਰ ਹਨ, ਜਦਕਿ ਘੱਟ ਤੋਂ ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਅੰਕੜਿਆਂ ਮੁਤਾਬਕ ਸਵੇਰੇ ਸਾਢੇ 8 ਵਜੇ ਸ਼ਹਿਰ ਵਿਚ ਨਮੀ 63 ਫ਼ੀਸਦੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ-  ਦਿੱਲੀ 'ਚ ਮੌਸਮ ਦਾ ਬਦਲੇਗਾ ਮਿਜਾਜ਼, ਜਾਣੋ IMD ਦਾ ਅਪਡੇਟ

IMD ਮੁਤਾਬਕ ਦਿੱਲੀ ਦੇ ਪ੍ਰਮੁੱਖ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਨੇ ਘੱਟ ਤੋਂ ਘੱਟ ਤਾਪਮਾਨ 22.7 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 2 ਡਿਗਰੀ ਵੱਧ ਹੈ। ਵਿਭਾਗ ਨੇ ਦੱਸਿਆ ਕਿ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-NCR 'ਚ ਠੰਡ ਵੱਧਣ ਦੀ ਸੰਭਾਵਨਾਵਾਂ ਵੱਧ ਗਈ ਹੈ। 24 ਘੰਟਿਆਂ ਦੀ ਹਵਾ ਗੁਣਵੱਤਾ ਸੂਚਕਾਂਕ 175 ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਦੱਸ ਦੇਈਏ ਕਿ 0 ਤੋਂ 50 ਵਿਚਕਾਰ AQI ਨੂੰ "ਚੰਗਾ", 51 ਤੋਂ 100  ਵਿਚਕਾਰ "ਤਸੱਲੀਬਖਸ਼", 101 ਤੋਂ 200 ਵਿਚਕਾਰ "ਦਰਮਿਆਨੀ", 201ਤੋਂ 300 ਦੇ ਵਿਚਕਾਰ "ਮਾੜਾ", 301ਤੋਂ 400 ਦੇ ਵਿਚਕਾਰ "ਬਹੁਤ ਮਾੜਾ" ਅਤੇ 401 ਤੋਂ 500 ਦੇ ਵਿਚਕਾਰ "ਗੰਭੀਰ" ਮੰਨਿਆ ਜਾਂਦਾ ਹੈ। 500 ਤੋਂ ਉੱਪਰ ਦਾ AQI "ਗੰਭੀਰ ਪਲੱਸ" ਸ਼੍ਰੇਣੀ ਵਿਚ ਆਉਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News