ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ ''ਚ ਸਥਿਤੀ ਸ਼ਾਂਤੀਪੂਰਨ, ਸੁਰੱਖਿਆਬਲ ਤਾਇਨਾਤ

Sunday, Mar 01, 2020 - 02:38 PM (IST)

ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ ''ਚ ਸਥਿਤੀ ਸ਼ਾਂਤੀਪੂਰਨ, ਸੁਰੱਖਿਆਬਲ ਤਾਇਨਾਤ

ਨਵੀਂ ਦਿੱਲੀ—ਫਿਰਕੂ ਦੰਗਿਆ ਨਾਲ ਪ੍ਰਭਾਵਿਤ ਉੱਤਰ-ਪੂਰਬੀ ਦਿੱਲੀ 'ਚ ਅੱਜ ਭਾਵ ਐਤਵਾਰ ਸਵੇਰਸਾਰ ਸਥਿਤੀ ਸ਼ਾਂਤੀਪੂਰਨ ਰਹੀ। ਦੱਸ ਦੇਈਏ ਕਿ ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ 'ਚ ਵੱਡੀ ਗਿਣਤੀ 'ਚ ਸੁਰੱਖਿਆਬਲ ਤਾਇਨਾਤੀ ਕੀਤੀ ਗਈ ਹੈ। ਭਾਈਚਾਰਿਕ ਸਾਂਝ ਬਣਾਈ ਰੱਖਣ ਲਈ ਸੁਰੱਖਿਆਂ ਬਲਾਂ ਨਿਯਮਿਤ ਰੂਪ 'ਚ ਸਥਾਨਿਕ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, ''ਸਥਿਤੀ ਹੁਣ ਕੰਟਰੋਲ 'ਚ ਹੈ। ਉਤਰ-ਪੂਰਬੀ ਦਿੱਲੀ ਦੇ ਸਾਰੇ ਇਲਾਕਿਆਂ 'ਚ ਕਾਫੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਅਸੀਂ ਸਥਾਨਿਕ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਨ੍ਹਾਂ 'ਚ ਆਤਮ-ਵਿਸ਼ਵਾਸ਼ ਪੈਦਾ ਕਰਨ ਦਾ ਯਤਨ ਕਰ ਰਹੇ ਹਾਂ।'' ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਇੱਥੇ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਉੱਥੇ ਨਿਵਾਸੀਆਂ ਨਾਲ ਸ਼ੋਸਲ ਮੀਡੀਆ 'ਤੇ ਆਉਣ ਵਾਲੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਇਸ ਬਾਰੇ 'ਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਬੇਨਤੀ ਕਰ ਰਹੀ ਹੈ।

PunjabKesari

ਦੱਸ ਦੇਈਏ ਕਿ ਸ਼ਨੀਵਾਰ ਨੂੰ ਅਹੁਦਾ ਸੰਭਾਲਣ ਤੋਂ ਤਰੁੰਤ ਬਾਅਦ ਦਿੱਲੀ ਦੇ ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਹਿਲ ਸ਼ਾਂਤੀ ਬਹਾਲ ਕਰਨਾ ਹੈ ਅਤੇ ਰਾਸ਼ਟਰੀ ਰਾਜਧਾਨੀ 'ਚ ਭਾਈਚਾਰਿਕ ਸਾਂਝ ਯਕੀਨੀ ਬਣਾਉਣਾ ਹੈ, ਜਿੱਥੇ ਇਸ ਹਫਤੇ ਦੀ ਸ਼ੁਰੂਆਤ 'ਚ ਤਿੰਨ ਦਹਾਕਿਆਂ 'ਚ ਸਭ ਤੋਂ ਭਿਆਨਕ ਦੰਗੇ ਹੋਏ।

ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਚਾਂਦਬਾਗ, ਸ਼ਿਵਵਿਹਾਰ, ਭਜਨਪੁਰਾ, ਯੁਮਨਾ ਵਿਹਾਰ 'ਚ ਹਿੰਸਾ 'ਚ ਲਗਭਗ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਵੱਡੀ ਗਿਣਤੀ 'ਚ ਸੰਪੱਤੀ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਘਰਾਂ, ਦੁਕਾਨਾਂ , ਵਾਹਨਾਂ ਅਤੇ ਇਕ ਪੈਟਰੋਲ ਪੰਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਸਥਾਨਿਕ ਲੋਕਾਂ ਅਤੇ ਪੁਲਸ ਕਰਮਚਾਰੀਆਂ 'ਤੇ ਪਥਰਾਅ ਕੀਤਾ।


author

Iqbalkaur

Content Editor

Related News