ਦਿੱਲੀ ਹਿੰਸਾ ਦੇ ਮੁੱਦੇ ''ਤੇ ਲੋਕ ਸਭਾ ''ਚ ਹੋਲੀ ਤੋਂ ਬਾਅਦ ਹੋਵੇਗੀ ਚਰਚਾ : ਓਮ ਬਿਰਲਾ

03/03/2020 4:06:20 PM

ਨਵੀਂ ਦਿੱਲੀ— ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਦਨ 'ਚ ਐਲਾਨ ਕੀਤਾ ਕਿ ਦਿੱਲੀ 'ਚ ਪਿਛਲੇ ਦਿਨੀਂ ਹੋਈ ਹਿੰਸਾ ਦੇ ਮੁੱਦੇ 'ਤੇ ਹੋਲੀ ਤੋਂ ਬਾਅਦ ਸਦਨ 'ਚ ਚਰਚਾ ਹੋਵੇਗੀ। ਉਨ੍ਹਾਂ ਨੇ ਕਿਹਾ,''ਦੇਸ਼ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਵਿਵਸਥਾ ਦਿੰਦਾ ਹਾਂ ਕਿ ਹੋਲੀ ਤੋਂ ਬਾਅਦ 11 ਮਾਰਚ ਨੂੰ ਇਸ ਵਿਸ਼ੇ 'ਤੇ ਚਰਚਾ ਹੋਣੀ ਚਾਹੀਦੀ ਹੈ। ਹੋਲੀ ਸਹੀ ਤਰੀਕੇ ਨਾਲ ਮਨਾਉਣੀ ਚਾਹੀਦੀ ਹੈ। ਸਰਕਾਰ ਇਸ ਵਿਸ਼ੇ 'ਤੇ ਚਰਚਾ ਨੂੰ ਤਿਆਰ ਹੈ।'' ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਅਸੰਤੋਸ਼ ਪ੍ਰਗਟ ਕਰਨ ਲੱਗੇ। ਸਪੀਕਰ ਬਿਰਲਾ ਨੇ ਕਿਹਾ ਕਿ ਸਦਨ ਚਰਚਾ ਲਈ ਹੁੰਦਾ ਹੈ, ਵਿਵਾਦ ਲਈ ਨਹੀਂ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਹੋਲੀ ਚੰਗੀ ਤਰ੍ਹਾਂ ਨਾਲ ਮਨਾਈਏ ਅਤੇ ਉਸ ਤੋਂ ਬਾਅਦ ਪਿਆਰ ਨਾਲ ਚਰਚਾ ਕਰੀਏ। ਹਾਲਾਂਕਿ ਕਾਂਗਰਸ, ਦਰਮੁਕ, ਤ੍ਰਿਣਮੂਲ ਕਾਂਗਰਸ, ਸਪਾ ਅਤੇ ਖੱਬੇ ਪੱਖੀ ਦਲ ਸਮੇਤ ਹੋਰ ਵਿਰੋਧੀ ਦਲਾਂ ਦੇ ਮੈਂਬਰ ਦਿੱਲੀ ਹਿੰਸਾ 'ਤੇ ਤੁਰੰਤ ਚਰਚਾ ਕਰਵਾਉਣ ਦੀ ਮੰਗ 'ਤੇ ਅੜੇ ਰਹੇ ਅਤੇ ਇਸ ਮੁੱਦੇ 'ਤੇ ਸੋਮਵਾਰ ਨੂੰ ਚੱਲ ਰਿਹਾ ਗਤੀਰੋਧ ਨਹੀਂ ਟੁੱਟ ਸਕਿਆ। ਇਸ ਕਾਰਨ ਸਦਨ ਦੀ ਬੈਠਕ 2 ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸੋਮਵਾਰ ਨੂੰ ਵੀ ਲੋਕ ਸਭਾ 'ਚ ਵਿਰੋਧੀ ਮੈਂਬਰਾਂ ਨੇ ਦਿੱਲੀ 'ਚ ਪਿਛਲੇ ਦਿਨੀਂ ਹੋਈ ਹਿੰਸਾ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਭਾਰੀ ਹੰਗਾਮਾ ਕੀਤਾ ਅਤੇ ਇਸ ਦੌਰਾਨ ਕਾਂਗਰਸ ਤੇ ਭਾਜਪਾ ਮੈਂਬਰਾਂ ਦਰਮਿਆਨ ਧੱਕਾਮੁੱਕੀ ਵੀ ਹੋਈ।


DIsha

Content Editor

Related News