ਜਦੋਂ ਦਿੱਲੀ ਹਿੰਸਾ ''ਚ ਸੜ ਰਹੀ ਤਾਂ ਅਮਿਤ ਸ਼ਾਹ ਕਿੱਥੇ ਸਨ? ਸ਼ਿਵ ਸੈਨਾ

Friday, Feb 28, 2020 - 12:23 PM (IST)

ਮੁੰਬਈ— ਸ਼ਿਵ ਸੈਨਾ ਨੇ ਆਪਣੇ ਅਖਬਾਰ 'ਸਾਮਨਾ' 'ਚ ਦਿੱਲੀ 'ਚ ਅਸ਼ਾਂਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ੁੱਕਰਵਾਰ ਨੂੰ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਰਾਸ਼ਟਰੀ ਰਾਜਧਾਨੀ ਹਿੰਸਾ 'ਚ ਸੜ ਰਹੀ ਸੀ, ਉਦੋਂ ਉਹ ਕਿਤੇ ਨਹੀਂ ਦਿੱਸੇ। ਮਰਾਠੀ ਦੇ ਇਕ ਅਖਬਾਰ 'ਚ ਇਕ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਸ਼ਾਹ ਨੇ ਹਾਲ ਹੀ 'ਚ ਸੰਪੰਨ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ, ਭਾਜਪਾ ਉਮੀਦਵਾਰਾਂ ਲਈ ਸਮਰਥਨ ਜੁਟਾਉਣ ਲਈ ਘਰ-ਘਰ ਜਾ ਕੇ ਪਰਚੇ ਵੰਡਣ 'ਚ ਬਹੁਤ ਸਮਾਂ ਦਿੱਤਾ। ਭਾਜਪਾ ਦੇ ਸਾਬਕਾ ਸਹਿਯੋਗੀ ਦਲ ਨੇ ਕਿਹਾ ਕਿ ਦਿੱਲੀ ਪੁਲਸ ਕੇਂਦਰੀ ਗ੍ਰਹਿ ਮੰਤਰੀ ਦੇ ਅਧੀਨ ਆਉਂਦੀ ਹੈ ਪਰ ਹੁਣ ਇਹ ਹੈਰਾਨ ਕਰਨ ਵਾਲਾ ਹੈ ਕਿ ਹੁਣ 38 ਲੋਕਾਂ ਦੀ ਜਾਨ ਚੱਲੀ ਗਈ ਅਤੇ ਜਨਤਕ ਤੇ ਨਿੱਜੀ ਜਾਇਦਾਦ ਨੂੰ ਵੱਡੇ ਪੈਮਾਨੇ 'ਤੇ ਨੁਕਸਾਨ ਪਹੁੰਚਿਆ, ਉਦੋਂ ਸ਼ਾਹ ਕਿਤੇ ਨਹੀਂ ਦਿੱਸੇ।

ਸੋਨੀਆ ਗਾਂਧੀ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ
ਸ਼ਿਵ ਸੈਨਾ ਨੇ ਕਿਹਾ,''ਜੇਕਰ ਇਸ ਸਮੇਂ ਕਾਂਗਰਸ ਜਾਂ ਕੋਈ ਹਰ ਪਾਰਟੀ ਕੇਂਦਰ 'ਚ ਸੱਤਾ 'ਚ ਹੁੰਦੀ ਅਤੇ ਭਾਜਪਾ ਵਿਰੋਧੀ ਧਿਰ 'ਚ ਹੁੰਦੀ ਤਾਂ ਪਾਰਟੀ ਗ੍ਰਹਿ ਮੰਤਰੀ ਦਾ ਅਸਤੀਫਾ ਮੰਗੀ ਅਤੇ ਆਪਣੀ ਮੰਗ ਨੂੰ ਲੈ ਕੇ ਮੋਰਚਾ ਕੱਢਦੀ।'' ਸੰਪਾਦਕੀ 'ਚ ਕਿਹਾ ਗਿਆ,''ਹੁਣ ਇਹ ਸਭ ਨਹੀਂ ਹੋਵੇਗਾ, ਕਿਉਂਕਿ ਭਾਜਪਾ ਸੱਤਾ 'ਚ ਹੈ ਅਤੇ ਵਿਰੋਧੀ ਧਿਰ ਕਮਜ਼ੋਰ ਹੈ ਪਰ ਫਿਰ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਾਹ ਦਾ ਅਸਤੀਫ਼ਾ ਮੰਗਿਆ ਹੈ।'' 

ਕਾਰਵਾਈ 'ਚ ਦੇਰੀ 'ਤੇ ਵੀ ਸਵਾਲ ਖੜ੍ਹੇ ਕੀਤੇ
ਸ਼ਿਵ ਸੈਨਾ ਨੇ ਦਿੱਲੀ 'ਚ ਵਿਗੜ ਰਹੇ ਹਾਲਾਤ ਨੂੰ ਕਾਬੂ 'ਚ ਕਰਨ ਲਈ ਕੀਤੀ ਗਈ ਕਾਰਵਾਈ 'ਚ ਦੇਰੀ 'ਤੇ ਵੀ ਸਵਾਲ ਖੜ੍ਹੇ ਕੀਤੇ। ਉਸ ਨੇ ਕਿਹਾ,''ਜਦੋਂ ਗ੍ਰਹਿ ਮੰਤਰੀ 24 ਫਰਵਰੀ ਨੂੰ ਅਹਿਮਦਾਬਾਦ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਵਾਗਤ ਕਰ ਰਹੇ ਸਨ ਤਾਂ ਦਿੱਲੀ 'ਚ ਆਈ.ਬੀ. ਦੇ ਇਕ ਅਧਿਕਾਰੀ ਦਾ ਕਤਲ ਕਰ ਗਿਆ।'' 

ਤਿੰਨ ਦਿਨਾਂ ਬਾਅਦ ਪੀ.ਐੱਮ. ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ 
ਅਖਬਾਰ ਨੇ ਕਿਹਾ,''ਤਿੰਨ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤੀ ਦੀ ਅਪੀਲ ਕੀਤੀ ਅਤੇ ਐੱਨ.ਐੱਸ.ਏ. ਅਜੀਤ ਡੋਭਾਲ ਲੋਕਾਂ ਨਾਲ ਗੱਲ ਕਰਨ ਲਈ ਦਿੱਲੀ ਦੀਆਂ ਸੜਕਾਂ 'ਤੇ ਆਏ। ਨੁਕਸਾਨ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਕਦਮਾਂ ਦੀ ਹੁਣ ਕੀ ਜ਼ਰੂਰਤ ਹੈ?'' ਸੰਪਾਦਕੀ 'ਚ ਕਿਹਾ ਗਿਆ ਹੈ,''ਜੇਕਰ ਵਿਰੋਧੀ ਧਿਰ ਸੰਸਦ 'ਚ ਦਿੱਲੀ ਦੰਗਿਆਂ ਦਾ ਮੁੱਦਾ ਚੁੱਕਦਾ ਹੈ ਤਾਂ ਕੀ ਉਸ ਨੂੰ ਰਾਸ਼ਟਰ ਵਿਰੋਧੀ ਕਿਹਾ ਜਾਵੇਗਾ?''


DIsha

Content Editor

Related News