ਦਿੱਲੀ ਦੰਗੇ : ਰਤਨ ਲਾਲ ਦੀ ਹੱਤਿਆ ਮਾਮਲੇ ’ਚ 7 ਲੋਕ ਗਿ੍ਰਫਤਾਰ

03/12/2020 4:47:12 PM

ਨਵੀਂ ਦਿੱਲੀ (ਵਾਰਤਾ)— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਉੱਤਰੀ-ਪੂਰਬੀ ਦਿੱਲੀ ਵਿਚ ਬੀਤੀ ਫਰਵਰੀ ਨੂੰ ਭੜਕੇ ਦੰਗਿਆਂ ਦੌਰਾਨ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਹੱਤਿਆ ਮਾਮਲੇ ’ਚ 7 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਮਨਦੀਪ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਪੁਲਸ ਹੈੱਡਕੁਆਰਟਰ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਰੰਧਾਵਾ ਨੇ ਦੱਸਿਆ ਕਿ ਸਲੀਮ ਮਲਿਕ, ਮੁਹੰਮਦ ਜਲਾਲੂਦੀਨ, ਮੁਹੰਮਦ ਅਯੂਬ, ਮੁਹੰਮਦ ਯੂਨੁਸ, ਮੁਹੰਮਦ ਆਰਿਫ, ਮੁਹੰਮਦ ਦਾਨਿਸ਼ ਅਤੇ ਸਲੀਮ ਖਾਨ ਨੂੰ ਹੈੱਡ ਕਾਂਸਟੇਬਲ ਰਤਨ ਲਾਲ ਦੀ ਹੱਤਿਆ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਹੈੱਡ ਕਾਂਸਟੇਬਲ ਰਤਨ ਲਾਲ ਦੀ ਹੱਤਿਆ ਦੰਗਾ ਕਰਨ ਵਾਲਿਆਂ ਨੇ 24 ਫਰਵਰੀ ਚਾਂਦ ਬਾਗ ਇਲਾਕੇ ’ਚ ਕੀਤੀ ਸੀ। ਰਤਨ ਲਾਲ ਨੂੰ ਗੋਲੀਆਂ ਲੱਗੀਆਂ ਸਨ। 

PunjabKesari

ਓਧਰ ਰੰਧਾਵਾ ਨੇ ਦੱਸਿਆ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਹਿੰਸਕ ਘਟਨਾਵਾਂ ’ਚ 712 ਐੱਫ. ਆਈ. ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 200 ਤੋਂ ਵਧੇਰੇ ਦੋਸ਼ੀ ਗਿ੍ਰਫਤਾਰ ਹੋਏ ਹਨ। ਪੁਲਸ ਨੂੰ ਵੱਡੀ ਗਿਣਤੀ ਵਿਚ ਵੀਡੀਓਜ਼ ਮਿਲੀਆਂ ਹਨ, ਜੋ ਉਸ ਨੂੰ ਇਨ੍ਹਾਂ ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ’ਚ ਕਾਫੀ ਮਦਦਗਾਰ ਹੋਣਗੀਆਂ। ਰੰਧਾਵਾ ਨੇ ਦੱਸਿਆ ਕਿ ਚਿਹਰੇ ਦੀ ਪਹਿਚਾਣ ਕਰਨ ਵਾਲੇ ਸਾਫਟਵੇਅਰ ਦੀ ਮਦਦ ਨਾਲ ਹਿੰਸਕ ਘਟਨਾਵਾਂ ਵਿਚ ਸ਼ਾਮਲ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। 


Tanu

Content Editor

Related News