ਦਿੱਲੀ ਹਿੰਸਾ : ਉੱਤਰ-ਪੂਰਬੀ ਦਿੱਲੀ ਵਿਚ ਕਲ ਹੋਣ ਵਾਲੀ 12ਵੀਂ ਦੀ ਪ੍ਰੀਖਿਆ ਰੱਦ

02/26/2020 7:25:09 PM

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਿੰਸਾ ਦੀ ਸਥਿਤੀ ਨੂੰ ਦੇਖਦੇ ਹੋਏ ਸੀ.ਬੀ.ਐਸ.ਈ. ਨੇ ਵੀਰਵਾਰ ਨੂੰ ਹੋਣ ਵਾਲੀ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਉੱਤਰ ਪੂਰਬੀ ਦਿੱਲੀ ਅਤੇ ਪੂਰਬੀ ਦਿੱਲੀ ਦੇ ਕੁਝ ਕੇਂਦਰਾਂ 'ਤੇ ਰੱਦ ਕਰ ਦਿੱਤੀ ਹੈ। ਸੀ.ਬੀ.ਐਸ.ਈ. ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਅਪੀਲ ਅਤੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਮਾਤਾ-ਪਿਤਾ ਨੂੰ ਹੋਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਲਈ ਬੋਰਡ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਉੱਤਰ ਪੂਰਬ ਦੇ ਹਿੱਸੇ ਵਿਚ ਕਲ ਹੋਣ ਵਾਲੀ 12ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਉੱਤਰ ਪੂਰਬੀ ਦਿੱਲੀ ਦੇ 73 ਕੇਂਦਰਾਂ 'ਤੇ ਅਤੇ ਪੂਰਬੀ ਦਿੱਲੀ ਦੇ 7 ਕੇਂਦਰਾਂ 'ਤੇ 7 ਕਲ ਹੋਣ ਵਾਲੀ ਇਹ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਬਾਕੀ ਹਿੱਸਿਆਂ ਵਿਚ ਪ੍ਰੀਖਿਆ ਪ੍ਰੋਗਰਾਮ ਦੇ ਫਾਰਮੈੱਟ ਹੀ ਆਯੋਜਿਤ ਕੀਤੇ ਜਾਣਗੇ। ਪ੍ਰਭਾਵਿਤ ਵਿਦਿਆਰਥੀਆਂ ਲਈ ਪ੍ਰੀਖਿਆ ਦੀ ਅਗਲੀ ਤਰੀਕ ਛੇਤੀ ਹੀ ਐਲਾਨੀ ਜਾਵੇਗੀ। ਸੰਸ਼ੋਧਿਤ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਉੱਤਰ ਪੂਰਬੀ ਦਿੱਲੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹਿੰਸਾ ਵਿਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਤਕਰੀਬਨ 200 ਜ਼ਖਮੀ ਹੋਏ ਹਨ।


Sunny Mehra

Content Editor

Related News