ਦਿੱਲੀ ਵਿਧਾਨ ਸਭਾ Exit poll : ਫਿਰ ਆਏਗੀ ''ਆਪ'' ਸਰਕਾਰ

02/08/2020 7:25:24 PM

ਨਵੀਂ ਦਿੱਲੀ (ਏਜੰਸੀ)- ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਵੋਟਾਂ ਸੰਪੰਨ ਹੋ ਗਈਆਂ ਹਨ। 70 ਵਿਧਾਨ ਸਭਾ ਸੀਟਾਂ 'ਤੇ ਆਪਣੇ ਪ੍ਰਤੀਨਿਧੀ ਚੁਣਨ ਲਈ ਲੋਕ ਲਾਈਨਾਂ 'ਚ ਲੱਗ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਸ਼ਾਮ 6 ਵਜੇ ਵੋਟਿੰਗ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲਸ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ। ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਦੀ ਮੰਨੀਏ ਤਾਂ ਦਿੱਲੀ ਵਿਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।
ਇੰਡੀਆ ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ 55, ਬੀ.ਜੇ.ਪੀ. ਨੂੰ 14 ਅਤੇ ਕਾਂਗਰਸ ਨੂੰ ਇਕ ਸੀਟ ਮਿਲਣ ਦਾ ਖਦਸ਼ਾ ਹੈ।
ਨਿਊਜ਼ ਐਕਸ-ਨੇਤਾ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 55 ਸੀਟਾਂ ਮਿਲਣ ਦਾ ਖਦਸ਼ਾ ਹੈ।
ਰੀਪਬਲਿਕਨ ਅਤੇ ਜਨਤਾ ਦੀ ਗੱਲ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 48-61, ਬੀ.ਜੇ.ਪੀ. ਨੂੰ 9-21 ਅਤੇ ਕਾਂਗਰਸ ਨੂੰ 0-1 ਸੀਟਾਂ ਮਿਲਣ ਦਾ ਖਦਸ਼ਾ ਹੈ। 
ਰੀਪਬਲੀਕਨ ਅਤੇ ਜਨਤਾ ਦੀ ਗੱਲ ਦੇ ਐਗਜ਼ਿਟ ਪੋਲ ਮੁਤਾਬਕ ਵੀ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।
ਐਗਜ਼ਿਟ ਪੋਲ ਮੁਤਾਬਕ ਦਿੱਲੀ ਵਿਚ ਇਕ ਵਾਰ ਫਿਰ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹੇਗਾ।
ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਆਮ ਆਦਮੀ ਪਾਰਟੀ ਨੂੰ 44 ਸੀਟਾਂ ਜਦੋਂ ਕਿ ਬੀ.ਜੇ.ਪੀ. ਨੂੰ 26 ਸੀਟਾਂ ਮਿਲਣ ਦਾ ਖਦਸ਼ਾ ਹੈ।
ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਦਿੱਲੀ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।
ਦਿੱਲੀ ਵਿਧਾਨ ਸਭਾ ਵਿਚ 70 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਰਾਜਨੀਤਕ ਪਾਰਟੀ ਨੂੰ 36 ਸੀਟਾਂ ਜਿੱਤਣੀਆਂ ਹੋਣਗੀਆਂ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸ਼ਾਮ 6 ਵਜੇ ਤੱਕ ਦਿੱਲੀ ਵਿਚ ਤਕਰੀਬਨ 55 ਫੀਸਦੀ ਵੋਟਿੰਗ ਹੋਈ ਹੈ। ਹਾਲਾਂਕਿ ਅਜੇ ਫਾਈਨਲ ਅੰਕੜੇ ਨਹੀਂ ਆਏ ਹਨ।
ਦਿੱਲੀ ਚੋਣਾਂ ਵਿਚ ਵੋਟਿੰਗ ਸੰਪਨ ਹੋ ਗਈ ਹੈ। ਹੁਣ ਕੁਝ ਹੀ ਦੇਰ ਵਿਚ ਐਗਜ਼ਿਟ ਪੋਲ ਸਾਹਮਣੇ ਆਉਣ ਲੱਗਣਗੇ।
ਦਿੱਲੀ ਚੋਣਾਂ ਰਿਠਾਲਾ ਵਿਧਾਨਸਭਾ ਦੇ ਬੁਧ ਵਿਹਾਰ ਫੇਜ਼-2 ਵਿਚ ਪ੍ਰਿੰਸ ਪਬਲਿਕ ਸਕੂਲ ਦੇ ਬਾਹਰ ਪੋਲਿੰਗ ਦੌਰਾਨ ਆਪ ਅਤੇ ਬੀ.ਜੇ.ਪੀ. ਕਾਰਕੁੰਨਾਂ ਵਿਚਾਲੇ ਕੁੱਟਮਾਰ।
ਬੀਜੇਪੀ ਨੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਜਨਤਾ ਨਾਲ ਸੰਪਰਕ ਮੁਹਿੰਮ ਕੀਤਾ ਅਤੇ ਲੋਕਾਂ ਦੇ ਘਰ ਜਾ ਕੇ ਪਰਚੇ ਵੰਡੇ।
ਹਾਲਾਂਕਿ ਇਸ ਵਾਰ ਦੀਆਂ ਚੋਣਾਂ ਵਿਚ ਸ਼ਾਹੀਨ ਬਾਗ ਮੁੱਦੇ 'ਤੇ ਬੀ.ਜੇ.ਪੀ. ਨੂੰ ਫਾਇਦਾ ਮਿਲਣ ਦੀ ਉਮੀਦ ਜਤਾਈ ਗਈ ਹੈ। ਫਾਇਦਾ ਕਿੰਨਾ ਮਿਲਿਆ ਇਹ ਤਾਂ ਚੋਣ ਨਤੀਜਿਆਂ ਤੋਂ ਹੀ ਸਪੱਸ਼ਟ ਹੋ ਸਕੇਗਾ।
2020 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਆਏ ਓਪੀਨੀਅਨ ਪੋਲਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਨ ਦਾ ਅੰਦਾਜ਼ਾ ਲਗਾਇਆ ਗਿਆ ਹੈ। 
ਜ਼ਿਕਰਯੋਗ ਹੈ ਕਿ 2015 ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 70 ਸੀਟਾਂ ਵਿਚੋਂ 67 'ਤੇ ਕਬਜ਼ਾ ਕਰ ਲਿਆ ਸੀ ਜਦੋਂ ਕਿ ਬੀ.ਜੇ.ਪੀ. ਨੂੰ ਸਿਰਫ 3 ਸੀਟਾਂ ਨਾਲ ਹੀ ਸੰਤੋਖ ਕਰਨਾ ਪਿਆ ਸੀ। ਉਥੇ ਹੀ ਕਾਂਗਰਸ ਪਾਰਟੀ ਤਾਂ ਇਸ ਚੋਣਾਂ ਵਿਚ ਖਾਤਾ ਵੀ ਨਹੀਂ ਖੋਲ ਸਕੀ ਸੀ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਵਿਚ 70 ਸੀਟਾਂ ਹਨ ਜਿਨ੍ਹਾਂ 'ਤੇ ਸੱਤਾਧਾਰੀ ਆਮ ਆਦਮੀ ਪਾਰਟੀ, ਬੀ.ਜੇ.ਪੀ. ਅਤੇ ਕਾਂਗਰਸ ਦੇ ਵਿਚਾਲੇ ਮੁੱਖ ਮੁਕਾਬਲਾ ਹੈ।
ਦਿੱਲੀ ਵਿਧਾਨਸਭਾ ਚੋਣਾਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਤਕਰੀਬਨ ਸੰਪੰਨ ਹੋ ਗਈ ਹੈ। 672 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ਵਿਚ ਕੈਦ ਹੋ ਗਈ ਹੈ। ਕਿਸ ਦੇ ਸਿਰ 'ਤੇ ਜਿੱਤ ਦਾ ਸਿਹਰਾ ਸਜੇਗਾ ਇਹ ਤਾਂ 11 ਫਰਵਰੀ ਨੂੰ ਪਤਾ ਲੱਗੇਗਾ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਦਿੱਲੀ ਚੋਣਾੰ ਦਾ ਐਗਜ਼ਿਟ ਪੋਲ ਲੈ ਕੇ ਆਏ ਹਾਂ। 
 


Sunny Mehra

Content Editor

Related News