ਮੋਟਰਸਾਈਕਲ ਚਲਾਉਣ ਵਾਲੇ ਹੋਣ ਸਾਵਧਾਨ! ਚੋਰ ਇੰਝ ਚੋਰੀ ਕਰ ਰਹੇ ਨੇ ਬੈਗ ''ਚੋਂ ਸਾਮਾਨ

Tuesday, Aug 13, 2019 - 01:59 PM (IST)

ਮੋਟਰਸਾਈਕਲ ਚਲਾਉਣ ਵਾਲੇ ਹੋਣ ਸਾਵਧਾਨ! ਚੋਰ ਇੰਝ ਚੋਰੀ ਕਰ ਰਹੇ ਨੇ ਬੈਗ ''ਚੋਂ ਸਾਮਾਨ

ਨਵੀਂ ਦਿੱਲੀ— ਦਿੱਲੀ 'ਚ ਚੋਰਾਂ ਨੇ ਚੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਚੋਰ ਹੁਣ ਸੜਕ 'ਤੇ ਭੀੜ ਵਿਚਾਲੇ ਹੀ ਚਲਦੀ ਮੋਟਰਸਾਈਕਲ ਤੋਂ ਸਾਮਾਨ ਚੋਰੀ ਕਰ ਰਹੇ ਹਨ। ਚੋਰੀ ਕਰਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਤੁਹਾਡਾ ਸਾਮਾਨ ਚੋਰੀ ਹੋ ਜਾਵੇਗਾ। ਦਿੱਲੀ ਦੇ ਉੱਤਮ ਨਗਰ 'ਚ ਅਜਿਹੀ ਘਟਨਾ ਸਾਹਮਣੇ ਆਈ ਹੈ। ਸੜਕ 'ਤੇ ਚੋਰ, ਨਸ਼ੇੜੀ ਮੋਟਰਸਾਈਕਲ ਤੋਂ ਲੰਘ ਰਹੇ ਲੋਕਾਂ ਦਾ ਬੈਗ ਖੋਲ੍ਹ ਕੇ ਸਾਮਾਨ ਕੱਢ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਭੀੜ 'ਚ ਲੋਕ ਇਨ੍ਹਾਂ ਨੂੰ ਦੇਖ ਵੀ ਰਹੇ ਹਨ ਪਰ ਕੋਈ ਉਨ੍ਹਾਂ ਨੂੰ ਰੋਕਣ ਜਾਂ ਪੁਲਸ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਸਮਝਦਾ। ਫਿਲਹਾਲ ਪੁਲਸ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕਰ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। 

 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਮੋਟਰਸਾਈਕਲ ਚਲਾ ਰਿਹਾ ਹੈ ਅਤੇ ਉਸ ਨੇ ਪਿੱਠ ਪਿੱਛੇ ਬੈਗ ਲਟਕਾਇਆ ਹੋਇਆ ਹੈ। ਪਿਛੋਂ ਚੋਰ ਆਇਆ ਅਤੇ ਉਸ ਨੇ ਬੈਗ ਦੀ ਜਿਪ ਖੋਲ੍ਹ ਕੇ ਸਾਮਾਨ ਚੋਰੀ ਕਰ ਲਿਆ। ਚੋਰੀ ਕਰਨ ਮਗਰੋਂ ਉਹ ਆਪਣੇ ਦੋਸਤਾਂ ਨਾਲ ਖੜ੍ਹੇ ਹੋ ਜਾਂਦਾ ਹੈ ਅਤੇ ਮੋਟਰਸਾਈਕਲ ਸਵਾਰ ਨਿਕਲ ਜਾਂਦਾ ਹੈ।

 


author

Tanu

Content Editor

Related News